ਅੰਮ੍ਰਿਤਸਰ 1 ਨਵੰਬਰ (ਰਾਜਿੰਦਰ ਧਾਨਿਕ) : “ਪੰਜਾਬ ਤੰਬਾਕੂ ਵਿਰੋਧੀ ਦਿਵਸ” ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਡਿਪਟੀ ਡਾਇਰੈਕਟਰ(ਡੈਂਟਲ) ਕਮ ਜਿਲਾ੍ਹ ਨੋਡਲ ਅਫਸਰ ਅੇਨ.ਟੀ.ਸੀ.ਪੀ. ਡਾ ਜਗਨਜੋਤ ਕੌਰ ਦੀ ਪ੍ਰਧਾਨਗੀ ਹੇਠਾਂ ਸਿਡਾਨਾਂ ਇੰਸਟੀਚੁਟ ਅੰਮ੍ਰਿਤਸਰ ਵਿਖੇ ਪੰਜਾਬ ਤੰਬਾਕੂ ਵਿਰੋਧੀ ਦਿਵਸ ਸੰਬਧੀ ਇਕ ਜਿਲਾੂ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ ਜਗਨਜੋਤ ਕੌਰ ਕਿ ਤੰਬਾਕੂ ਦਾ ਸੇਵਨ ਕਰਨਾਂ ਜਾਨਲੇਵਾ ਸਾਬਿਤ ਹੋ ਸਕਦਾ ਹੈ।ਕਿਉਕਿ ਤੰਬਾਕੂ ਦਾ ਸੇਵਨ ਗਲੇ, ਮੂੰਹ ਅਤੇ ਫੇਫੜੇ ਦੇ ਕੈਂਸਰ ਦਾ ਕਾਰਣ ਬਣਦਾ ਹੈ।ਇਸ ਤੋ ਇਲਾਵਾ ਸਿਗਰੇਟ/ਬੀੜੀ ਪੀਣ ਵਾਲੇ ਲੋਕ ਆਪ ਤਾਂ ਗਭੀਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹੀ ਹਨ, ਪਰ ਜਿਹੜੇ ਲੋਕ ਸਿਗਰੇਟ/ਬੀੜੀ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੋਰ ਤੇ ਹੀ ਬਿਮਾਰੀਆ ਦਾ ਸਿਕਾਰ ਹੋ ਜਾਂਦੇ ਹਨ ਕਿਉਕਿ ਤੰਬਾਕੂ ਦੇ ਧੰੁੂਏ ਵਿੱੱਚ ਲਗਭਗ 40,000 ਤਰਾਂ ਦੇ ਕੈਮਿਕਲ ਪਾਏ ਜਾਦੇ ਹਨ, ਜਿਨਾਂ ਦੇ ਨਾਲ ਅਲੱੱਗ ਅਲਗ ਤਰਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ।ਇਹੀ ਕਾਰਣ ਹੈ ਕਿ ਅੱਜ ਤੰਬਾਕੂ ਵਿਰੋਧੀ ਦਿਵਸ ਮੌਕੇ ਸੁੰਹ ਚੁਕ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕ ਆਪ ਵੀ ਸਿਹਤਮੰਦ ਤੇ ਸੱੁਰਖਿਅਤ ਰਹਿਣ ਅਤੇ ਸਮਾਜ ਨੂੰ ਵੀ ਸਿਹਤਮੰਦ ਬਣਾਉਣ ਵਿਚ ਅਪਣਾਂ ਯੋਗਦਾਨ ਦੇਣ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਿਚ ਡਾ ਪਰਮਿਦਰ ਸਿੰਘ, ਡਾ ਵਿਕਰਮ ਸਿੰਘ, ਡਾ ਸੌਰਵ ਜੌਲੀ ਵਲੋਂ ਤੰਬਾਕੂ ਦੇ ਮਾੜੇ ਪ੍ਰਭਾਵ, ਮੂੰਹ ਤੇ ਫੇਫੜਿਆਂ ਦਾ ਕੈਂਸਰ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਅਵਸਰ ਤੇ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕਿਹਾ ਕਿ ਅੱੱਜ ਦੀ ਇਸ ਵਰਕਸ਼ਾਪ ਦਾ ਮੱੱੁਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ।ਯੁਵਾ ਪੀੜੀ ਵਿੱਚ 18 ਸਾਲ ਤੋ ਛੋਟੀ ਉਮਰ ਦੇ ਬੱੱਚਿਆ ਵਿੱੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਣ ਵੇਖਿਆ ਗਿਆ ਹੈ ਜਿਵੇ ਕਿ ਚੈਨੀ ਖੈਨੀ, ਜਰਦਾ ਅਤੇ ਹੁੱੱਕਾ ਆਦਿ। ਇਹੀ ਕਾਰਣ ਹੈ ਕਿ ਸਰਕਾਰ ਵਲੋਂ ਹਰੇਕ ਵਿਿਦਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ਤੇ ਕਾਨੂੰਨੀ ਮਨਾਹੀ ਹੈ ਅਤੇ 18 ਸਾਲ ਦੀ ਉਮਰ ਤੋ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ ।ਜੂਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਅੇਕਟ 2015 ਅਨੁਸਾਰ ਬੱਚਿਆ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।ਇਸ ਮੌਕੇ ਤੇ ਸਿਡਾਨਾਂ ਇੰਸਟੀਚੁਟ ਦੇ ਐਮ.ਡੀ. ਮੈਡਮ ਜੀਵਨ ਜੋਤੀ, ਡਾ ਮਮਤਾ, ਮੈਡਮ ਸੁਮਨ, ਬੀ.ਈ.ਈ. ਪੂਜਾ, ਗਗਨਦੀਪ ਸਿੰਘ ਅਤੇ ਸਮੂਹ ਸਟਾਫ ਮੋਜੂਦ ਸੀ।