ਚੜਦੇ ਸੂਰਜ ਦਾ ਨਿਸ਼ਾਨ ਹੈ ਆਇਓਡਾਈਜਡ ਨਮਕ ਦੀ ਪਛਾਣ : ਮੱਤੀ

0
22

ਬੁਢਲਾਡਾ, 26 ਅਕਤੂਬਰ  (ਦਵਿੰਦਰ ਸਿੰਘ ਕੋਹਲੀ)-ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼ ਹੇਠ ਬਲਾਕ ਵਿਚ ਆਇਓਡਾਈਜਡ ਨਮਕ ਦੀ ਪਛਾਣ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਮੀਨਾਰ ਲਾਇਆ ਗਿਆ । ਇਸ ਮੌਕੇ ਅੱਜ ਇਥੇ ਲੋਕਾਂ ਨੂੰ ਜਾਗਰੂਕ ਕਰਦਿਆ ਬੁਢਲਾਡਾ ਵਿਚ ਹਰਬੰਸ ਮੱਤੀ ਬੀ.ਈ.ਈ.ਨੇ ਕਿਹਾ ਇਸ ਜਾਗਰੂਕਤਾ ਸੈਮੀਨਾਰ ਦਾ ਮੰਤਵ ਇਹ ਹੈ ਕਿ ਆਮ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਆਇਉਡੀਨ ਦੀ ਕਮੀ ਸਾਡੀ ਸਿਹਤ ਅਤੇ ਸਰੀਰਕ ਵਿਕਾਸ ਲਈ ਕਿੰਨੀ ਮਹੱਤਵਪੂਰਨ ਹੈ ਅਤੇ ਇਸਦੀ ਕਮੀ ਸਾਡੀ ਸਿਹਤ ਤੇ ਕਿਵੇ ਭਾਰੀ ਹੋ ਸਕਦੀ ਹੈ। ਆਇਓਡੀਨ ਇੱਕ ਕੁਦਰਤੀ ਖੁਰਾਕੀ ਤੱਤ ਹੈ ਜੋ ਕਿ ਸਾਡੇ ਜੀਵਨ ਲਈ ਬਹੁਤ ਜਰੂਰੀ ਹੈ । ਸਾਡੇ ਸਰੀਰ ਦੀਆਂ ਕੁਝ ਮਹੱਤਵਪੂਰਨ ਕਿਰਿਆਵਾਂ ਆਇਓਡੀਨ ਤੇ ਨਿਰਭਰ ਹਨ । ਇਹ ਸਿਰਫ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਵਿਕਾਸ ਲਈ ਵੀ ਜਰੂਰੀ ਹੈ। ਇਸਦੀ ਰੋਜਾਨਾ ਜਰੂਰਤ 100 ਤੋਂ 150 ਮਾਈਕਰੋਗ੍ਰਾਮ ਹੈ ਆਇਓਡੀਨ ਯੁਕਤ ਲੂਣ ਆਮ ਸਧਾਰਨ ਲੂਣ ਵਰਗਾ ਹੁੰਦਾ ਹੈ ਪਰ ਇਸ ਵਿੱਚ ਆਇਉਡੀਨ ਦੀ ਮਾਤਰਾ ਹੁੰਦੀ ਹੈ।ਇਹ ਦੇਖਣ ਵਿੱਚ ,ਵਰਤੋਂ ਵਿੱਚ ਅਤੇ ਸੁਆਦ ਵਿੱਚ ਸਧਾਰਨ ਲੂਣ ਵਰਗਾ ਹੀ ਹੁੰਦਾ ਹੈ ਪਰ ਇਸ ਵਿੱਚ ਆਇਓਡੀਨ ਦੀ ਮਾਤਰਾ ਹੁੰਦੀ ਹੈ । ਆਇਓਡੀਨ ਦੀ ਕਮੀ ਕਾਰਨ ਗਰਭਪਾਤ ,ਮਰੇ ਬੱਚੇ ਦਾ ਜਨਮ ,ਜਮਾਂਦਰੂ ਅਨਿਯਮਿਤਤਾ,ਦਿਮਾਗੀ ਨੁਕਸਾਨ ,ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵਿਗਾੜ,ਬੋਲਾਪਣ,ਗੁੰਗਾਪਣ ,ਮਨੋਪ੍ਰੇਰਕ ਵਿਗਾੜ ਅਤੇ ਗਿਲੜ ਰੋਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ।ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਦੁਨੀਆ ਦੀ ਇਕ ਤਿਹਾਈ ਆਬਾਦੀ ਨੂੰ ਆਇਓਡੀਨ ਦੀ ਕਮੀ ਕਾਰਨ ਹੋਣ ਵਾਲੀਆਂ ਬਿਮਾਰੀਂਆਂ ਦਾ ਖਤਰਾ ਬਣਿਆ ਰਹਿੰਦਾ ਹੈ। ਦੁਨੀਆ ਦੇ 54 ਦੇਸ਼ਾਂ ਵਿੱਚ ਹੁਣ ਵੀ ਆਇਓਡੀਨ ਦੀ ਕਮੀ ਮੌਜੂਦ ਹੈ। ਉਹਨਾ ਦੱਸਿਆ ਕਿ ਬਾਜਾਰ ਵਿੱਚ ਉਪਲਭਧ ਨਮਕ ਨੂੰ ਖਰੀਦਣ ਤੋਂ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ ਕਿ ਉਹ ਨਮਕ ਆਇਓਡੀਨ ਯੁਕਤ ਹੋਵੇ । ਨਮਕ ਦੇ ਪੈਕਟ ਉੱਪਰ ਚੜਦੇ ਸੂਰਜ ਦਾ ਨਿਸ਼ਾਨ ਅਤੇ ਆਇਉਡਾਇਜਡ ਨਮਕ ਦੀ ਮੋਹਰ ਲੱਗੀ ਹੋਣੀ ਚਾਹੀਦੀ ਹੈ । ਕਦੇ ਵੀ ਖੁੱਲਾ ਅਤੇ ਆਇਉਡੀਨ ਦੇ ਨਿਸ਼ਾਨ ਤੋਂ ਬਗੈਰ ਨਮਕ ਨੂੰ ਨਹੀਂ ਖਰੀਦਣਾ ਚਾਹੀਦਾ ਹੈ। ਖਰੀਦੇ ਗਏ ਨਮਕ ਨੂੰ ਹਵਾਬੰਦ ਜਾਰ ਜਾਂ ਡੱਬੇ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦੀ ਗੁਣਵੱਤਾ ਬਰਕਰਾਰ ਰਹਿ ਸਕੇ ।ਆਇਉਡੀਨ ਦੀ ਕਮੀ ਨੂੰ ਰੋਜਾਨਾ ਲਏ ਜਾਣ ਵਾਲੇ ਭੋਜਨ ਵਿੱਚ ਆਇਓਡੀਨ ਲੂਣ ਦੀ ਵਰਤੋਂ ਨਾਲ ਸਹਿਜੇ ਹੀ ਪੂਰਾ ਕੀਤਾ ਜਾ ਸਕਦਾ ਹੈ।ਸਾਨੂੰ ਰੋਜਾਨਾ ਸੂਈ ਦੇ ਨੋਕ ਜਿਨੀ ਆਇਓਡੀਨ ਦੀ ਲੋੜ ਹੁੰਦੀ ਹੈ ਤੇ ਪੂਰੀ ਜਿੰਦਗੀ ਵਿੱਚ ਚਮਚ. ਜਿੰਨੀ,ਪ੍ਰੰਤੂ ਉਹ ਵੀ ਬੇਤਰਤੀਬੇ ਖਾਣਪਾਣ ਕਰਕੇ ਪੂਰੀ ਨਹੀਂ ਹੋ ਪਾਉਂਦੀ।

NO COMMENTS

LEAVE A REPLY