ਅੰਮ੍ਰਿਤਸਰ 29 ਸਤੰਬਰ (ਰਾਜਿੰਦਰ ਧਾਨਿਕ ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਜੀ ਦੀ ਅਗਵਾਈ ਹੇਠ ਏਕਨੂਰ ਸੇਵਾ ਟਰਸ਼ਟ ਅਤੇ ਅਦਲੱਖਾ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਾਰਪੋਰਟ ਅਫਸਰ, ਅੰਮ੍ਰਿਤਸਰ ਸ਼੍ਰੀ ਸ਼ਮਸ਼ੇਰ ਬਹਾਦਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਓਨ੍ਹਾ ਨੇ ਵਿਦਿਆਰਥਣਾਂ ਦੇ ਵਿਚ ਖੂਨ ਦਾਨ ਪ੍ਰਤੀ ਉਤਸ਼ਾਹ ਦੀ ਬਹੁਤ ਸ਼ਲਾਂਘਾ ਕੀਤੀ। ਇਹ ਸਾਰਾ ਪ੍ਰੋਗਰਾਮ ਐਮ.ਐਲ.ਟੀ ਵਿਭਾਗ ਦੇ ਮੁੱਖੀ ਸ਼੍ਰੀਮਤੀ ਜਸਵਿੰਦਰਪਾਲ ਸੰਧੂ ਅਤੇ ਸਟਾਫ ਮੈਂਬਰ ਸ਼੍ਰੀਮਤੀ ਰਮਿੰਦਰ ਕੌਰ, ਸ਼ੀਤਲ ਅਬਰੋਲ, ਸੁਖਦੀਪ ਕੌਰ, ਸੋਨੀਆ ਨਾਗਪਾਲ, ਹੀਰਾ ਲਾਲ, ਵਰਿੰਦਰ ਜਾਫਲ ਅਤੇ ਵਿਦਿਆਰਥਣਾਂ ਦੇ ਸਹਿਯੋਗ ਸਦਕਾ ਕਰਵਾਇਆ ਗਿਆ। ਇਸ ਮੌਕੇ ਮਾਈ ਭਾਗੋ ਕਾਲਜ ਦੇ ਸਟਾਫ ਅਤੇ ਵਿਦਿਆਰਥਣਾਂ ਤੋਂ ਇਲਾਵਾ ਪੰਜਾਬ ਇੰਸਟੀਚਿਉਟ ਆਫ ਟੈਕਸਟਾਈਲ ਟੈਕਨਾਲੌਜੀ, ਅੰਮ੍ਰਿਤਸਰ ਦੇ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਵੀ ਵੱਧ ਚੜ ਕੇ ਖੂਨ ਦਾਨ ਕੀਤਾ ਗਿਆ। ਏਕਨੂਰ ਸੇਵਾ ਟਰਸ਼ਟ ਦੇ ਪ੍ਰਧਾਨ ਅਰਵਿੰਦਰ ਵੜੈਚ, ਜਤਿੰਦਰ ਅਰੋੜਾ, ਪਵਿੱਤਰ ਜੌਤ ਅਤੇ ਅਦਲੱਖਾ ਬਲੱਡ ਬੈਂਕ ਦੇ ਡਾ: ਰਮੇਸ਼ਪਾਲ ਸਿੰਘ, ਮੈਨੇਜਰ ਰਮੇਸ਼ ਚੋਪੜਾ, ਪ੍ਰਿੰਸ ਭੁੱਲਰ, ਰਵਨੀਤ ਕੌਰ, ਅਮਨਦੀਪ ਕੌਰ, ਰੂਬੀ, ਰਜਿੰਦਰ ਸਿੰਘ ਰਾਵਤ ਨੇ ਪੂਰਨ ਸਹਿਯੋਗ ਦਿੱਤਾ। ਸ਼੍ਰੀ ਦਵਿੰਦਰ ਸਿੰਘ ਭੱਟੀ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਯਸ਼ਪਾਲ ਪਠਾਣੀਆ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀ ਇੰਦਰਜੀਤ ਸਿੰਘ, ਸ਼੍ਰੀਮਤੀ ਗੁਰਪਿੰਦਰ ਕੌਰ, ਸ਼੍ਰੀ ਰਾਮ ਸਰੂਪ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਰਾਜ ਕੁਮਾਰ ਵੀ ਹਾਜਰ ਸਨ।