ਬੁਢਲਾਡਾ, 28 ਸਤੰਬਰ (ਦਵਿੰਦਰ ਸਿੰਘ ਕੋਹਲੀ): ਸੁਤੰਤਰਤਾ ਸੰਗਰਾਮੀ ਸ਼ਹੀਦ ਸਰਵਣ ਸਿੰਘ ਦੀ ਹੋਣਹਾਰ ਪੋਤਰੀ ਭਾਰਤੀ ਭਿ੍ਸ਼ਟਾਚਾਰ ਰੋਕੂ ਸੰਘ ਦੀ ਜਿਲ੍ਹਾ ਚੈਅਰਮੈਨ ਏਕਨੂਰ ਪ੍ਧਾਨ ਜੀਤ ਦਹੀਆ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮਦਿਨ ਮਨਾਇਆ।ਇਸ ਮੌਕੇ ਖੁਸ਼ੀ ਵਿੱਚ ਜਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਉੱਤੇ ਫੁੱਲਾਂ ਦਾ ਹਾਰ ਭੇਂਟ ਕੀਤਾ ਗਿਆ।ਇਸ ਤੋ ਇਲਾਵਾ ਭਾਰਤੀ ਭਿ੍ਸ਼ਟਾਚਾਰ ਰੋਕੂ ਸੰਘ ਦੇ ਮੈਂਬਰ ਕਿਰਣ ਰਾਣੀ,ਸ਼ੁਖਵਰਸ਼ਾ ਰਾਣੀ,ਅੰਮਿ੍ਤਾ ਕੁਮਾਰੀ,ਰਜਿੰਦਰ ਕੌਰ,ਰਜਿੰਦਰ ਧਾਲੀਵਾਲ,ਮਨਜੀਤ ਕੌਰ,ਸੁਖਪ੍ਰੀਤ ਕੌਰ, ਸਰਬਜੀਤ ਕੌਰ,ਸੁਮਨ ਲੋਟੀਆ,ਜਸਵੀਰ ਕੌਰ,ਮਾਤਾ ਹਰਪਾਲ ਕੌਰ ਅਤੇ ਮਨਪ੍ਰੀਤ ਕੌਰ ਆਦਿ ਨੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ।