ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

0
14

 

ਅੰਮ੍ਰਿਤਸਰ,10 ਮਾਰਚ (ਪਵਿੱਤਰ ਜੋਤ) – ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਡਾਕਟਰ ਬਿੰਦੂ ਸ਼ਰਮਾ ਅਸਿਸਟੈਂਟ ਪ੍ਰੋਫੈਸਰ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਮੁੱਖ ਮਹਿਮਾਨ ਰਹੇ ਅਤੇ ਐਨ ਈ ਪੀ 2020 ਸਕੂਲਾਂ ਵਿਚ ਸਿੱਖਿਆ ਸ਼ਾਸਤਰ ਤੇ ਲਰਨਿੰਗ ਨੂੰ ਕਿਵੇਂ ਸੰਪੂਰਨ, ਮਜੇਦਾਰ ਅਤੇ ਅਨੁਭਵ ਭਰਪੂਰ ਬਣਾਇਆ ਜਾ ਸਕਦਾ ਹੈ । ਇਸ ਸੈਮੀਨਾਰ ਵਿੱਚ ਸੰਸਥਾ ਦੀ ਸਾਰੀ ਸਾਇੰਸ ਫੈਕਲਟੀ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਨੇ ਡਾਕਟਰ ਬਿੰਦੂ ਨੂੰ ਜੀ ਆਇਆਂ ਕਿਹਾ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੇ 50 ਸਾਲ ਦੇ ਤਜ਼ਰਬੇ ਨੂੰ ਸਾਂਝਾ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾਕਟਰ ਗੁਰਰਤਨ ਸਿੰਘ ਨੇ ਡਾ ਬਿੰਦੂ ਵੱਲੋਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਦੇ ਐਫ ਡੀ ਪੀ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

NO COMMENTS

LEAVE A REPLY