ਮੇਅਰ ਦੀ ਪ੍ਰਧਾਨਗੀ ਹੇਠ ਵਾਟਰ ਟੈਰਿਫ ਪਾਲਿਸੀ-2018 ਲਾਗੁ ਕਰਨ ਲਈ ਕਮੇਟੀ ਦੀ ਹੋਈ ਮੀਟਿੰਗ

0
48

ਅੰਮ੍ਰਿਤਸਰ 23 ਸਤੰਬਰ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੋਰਭ ਰਾਜ ਵੱਲੋਂ ਪੰਜਾਬ ਵਾਟਰ ਟੈਰਿਫ ਪਾਲਿਸੀ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਸਬ ਕਮੇਟੀਆਂ ਦੇ ਚੇਅਰਮੈਨ ਸਰਵ ਸ਼੍ਰੀ ਅਸ਼ਵਨੀ ਕਾਲੇਸ਼ਾਹ, ਜੀਤ ਸਿੰਘ ਭਾਟੀਆ, ਮਹੇਸ਼ ਖੰਨਾ, ਸੁਖਦੇਵ ਸਿੰਘ ਚਾਹਲ, ਨਿਗਰਾਨ ਇੰਜੀ.ਅਨੁਰਾਗ ਮਹਾਜਨ, ਕਾਰਜਕਾਰੀ ਇੰਜੀ. ਲਤਾ ਚੌਹਾਨ, ਰਜਿੰਦਰ ਸਿੰਘ ਮਰੜੀ, ਸਕੱਤਰ ਰਜਿੰਦਰ ਸ਼ਰਮਾ ਹਾਜ਼ਰ ਸਨ। ਇਸ ਪੰਜਾਬ ਵਾਟਰ ਟੈਰਿਫ ਪਾਲਿਸੀ ਅਧੀਨ ਹਰ ਇਕ ਘਰ ਵਿਚ ਵਾਟਰ ਮੀਟਰ ਲਗਾਕੇ ਉਸ ਮੁਤਾਬਿਕ ਚਾਰਜਿਜ ਲਏ ਜਾਣੇ ਹਨ ਜਿਸ ਵਾਸਤੇ ਅੱਜ ਉਕਤ ਮੀਟਿੰਗ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਕਤ ਮੈਂਬਰਾਂ ਵੱਲੋਂ ਵੱਡਮੁੱਲੇ ਵਿਚਾਰ ਅਤੇ ਸੁਝਾਵ ਦਿੱਤੇ ਗਏ । ਮੀਟਿੰਗ ਵਿਚ ਦਿੱਤੇ ਗਏ ਸੁਝਾਵਾਂ ਅਤੇ ਕੀਤੇ ਗਏ ਫੈਸਲੇ ਅਨੁਸਾਰ ਨੀਤੀ ਤਿਆਰ ਕਰਕੇ ਇਸ ਵਾਟਰ ਟੈਰਿਫ ਪਾਲਿਸੀ ਅਨੁਸਾਰ ਮੁੜ ਵਿਚਾਰ-ਵਟਾਂਦਰੇ ਲਈ ਜਲਦ ਮੀਟਿੰਗ ਕੀਤੀ ਜਾਵੇਗੀ।
ਮੇਅਰ ਦਫ਼ਤਰ।

NO COMMENTS

LEAVE A REPLY