ਅੰਮ੍ਰਿਤਸਰ,21 ਸਤੰਬਰ (ਰਾਜਿੰਦਰ ਧਾਨਿਕ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਅਤੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਦੇ ਆਦੇਸ਼ਾਂ ਮੁਤਾਬਿਕ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੱਖ ਵੱਖ ਟੀਮਾਂ ਦੇ ਰੂਪ ਵਿੱਚ ਲੋਕਾਂ ਤੋਂ ਪ੍ਰਾਪਰਟੀ ਟੈਕਸ ਇਕੱਠਾ ਕਰਕੇ ਨਿਗਮ ਦਾ ਗੱਲਾ ਹਰਾ ਕਰ ਰਹੇ ਹਨ। ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਪ੍ਰਾਪਟੀਆਂ ਨੂੰ ਸੀਲ ਵੀ ਕੀਤਾ ਜਾ ਰਿਹਾ ਹੈ। ਅਤੇ ਜ਼ਿਆਦਾਤਰ ਲੋਕਾਂ ਕੋਲੋਂ ਲੱਖਾਂ ਰੁਪਏ ਟੈਕਸ ਦੀ ਰਿਕਵਰੀ ਦੀ ਕੀਤੀ ਜਾ ਰਹੀ ਹੈ। ਹਲਕਾ ਸਾਉਥ ਦੇ ਸੁਪਰਡੈਂਟ ਪ੍ਰਦੀਪ ਰਾਜਪੂਤ ਦੀ ਦੇਖ-ਰੇਖ ਵਿੱਚ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀਆਂ ਕਰੀਬ ਇੱਕ ਦਰਜਨ ਇਮਾਰਤਾਂ ਨੂੰ ਸੀਲ ਕੀਤਾ ਗਿਆ। ਜਦ ਕਿ ਕਈਆਂ ਕੋਲੋਂ ਟੈਕਸ ਦੇ ਰੂਪ ਵਿੱਚ ਚੈੱਕ ਵੀ ਰਸੀਵ ਕੀਤੇ ਗਏ। ਇਸ ਮੌਕੇ ਤੇ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਕਈ ਕਰਮਚਾਰੀ ਵੀ ਮੌਜੂਦ ਸਨ।