ਹਰਿਆਣਾ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇਣਾ ਮੰਦਭਾਗਾ ਫ਼ੈਸਲਾ-ਅਮਰਬੀਰ ਸਿੰਘ ਢੋਟ

0
12

 

ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਫੈਸਲੇ ਨੂੰ ਲੈ ਕੇ ਸੀਨੀਅਰ ਵਕੀਲਾਂ ਦੀ ਲਵੇਗੀ ਰਾਏ
________
ਕਿਹਾ,ਰਾਜਨੀਤਿਕ ਪਾਰਟੀਆਂ ਵੱਲੋਂ ਸਿੱਖ ਸ਼ਕਤੀ ਨੂੰ ਵੰਡਣ ਦੀ ਰਾਜਨੀਤੀ ਠੀਕ ਨਹੀਂ

ਅੰਮ੍ਰਿਤਸਰ 21 ਸਤੰਬਰ (ਅਰਵਿੰਦਰ ਵੜੈਚ) : ਸੁਪ੍ਰੀਮ ਕੋਰਟ ਵੱਲੋਂ ਤੱਥਾਂ-ਕਥਿੱਤ ਬਣੀ ਹਰਿਆਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਰਿੱਟ ਪੁਟੀਸ਼ਨ ਨੂੰ ਖ਼ਾਰਜ ਕਰਦਿਆਂ ਦਿੱਤੇ ਫੈਸਲੇ ਨੂੰ ਬਹੁਤ ਮੰਦਭਾਗਾ ਤੇ ਕੌਮ ਵਿਰੋਧੀ ਦੱਸਿਆ।
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਐਕਟ ਤਹਿਤ ਹੋਂਦ ਵਿੱਚ ਆਈ ਇੱਕ ਸੰਵਿਧਾਨਿਕ ਸੰਸਥਾ ਹੈ ਜਿੱਸ ਦੀ ਚੋਣ ਵੀ ਭਾਰਤੀ ਸੰਵਿਧਾਨ ਦੇ ਕਨੂੰਨ ਅਨੁਸਾਰ ਭਾਰਤ ਦੀ ਸਰਕਾਰ ਹੀ ਕਰਾਂਉਂਦੀ ਹੈ। ਇੱਸਦੀ ਕਾਨੂੰਨੀ ਵੈਧਿੱਤਾ ਦੇ ਸਬਂਧ ਵਿੱਚ ਕੋਈ ਵੀ ਫੈਂਸਲਾ ਕੇਵਲ ਭਾਰਤ ਦੀ ਪਾਰਲੀਮੈਂਟ ਸਰਬ-ਸੰਮਤੀ ਜਾਂ ਦੋ-ਤਿਹਾਈ ਰਾਏ ਨਾਲ ਹੀ ਲੈ ਸੱਕਦੀ ਹੈ। ਕੋਈ ਵੀ ਰਾਜ ਸਰਕਾਰ ਸ਼ੋਮਣੀ ਕਮੇਟੀ ਤੋੜਨ ਦੇ ਨਜ਼ਰੀਏ ਨਾਲ ਕੋਈ ਫੈਂਸਲਾ ਨਹੀਂ ਕਰ ਸਕਦੀ। ਉਹਨਾਂ ਸੁਪਰੀਮ ਕੋਰਟ ਦੇ ਫੈਸਲ ਤੇ ਹੈਰਾਨੀ ਪਰਗਟ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬਾਨ ਨੇ 1925 ਦੇ ਐਕਟ ਦੀ ਮੂਲ ਭਾਵਨਾ ਨੂੰ ਬਿੱਲਕੁਲ ਅੱਖੋਂ ਪਰੋਖੇ ਕਰਕੇ ਇੱਹ ਫੈਂਸਲਾ ਕਿਵੇਂ ਲੈ ਲਿਆ। ਉਹਨਾਂ ਸੁਪਰੀਮ ਦੇ ਆਏ ਇੱਸ ਫੈਂਸਲੇ ਦੇ ਸੰਬੰਧ ਵਿੱਚ ਰੀਵਿਊ ਪਟੀਸ਼ਨ ਵਰਗੀ ਜੋ ਵੀ ਕਾਨੂੰਨੀ ਚਾਰਾਜੋਈ ਬਨਦੀ ਹੋਵੇਗੀ ਜ਼ਰੂਰ ਕੀਤੀ ਜਾਵੇਗੀ।
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ )ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਦੱਸਿਆ ਕਿ ਇਸ ਫੈਸਲੇ ਨਾਲ ਸਮੂਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਇੱਕ ਦਾਦੂਵਾਲ ਵਰਗੇ ਬਹੁਰੂਪੀਏ ਸਿੱਖ ਚਿਹਰੇ ਜਿਹੜੇ ਅੱਡੀਆਂ ਚੁੱਕ ਚੁੱਕ ਕੇ ਇੱਸ ਫੈਂਸਲੇ ਦਾ ਸਵਾਗਤ ਕਰ ਰਹੇ ਨੇ ਡੋਗਰਾ ਨੀਤੀ ਤੇ ਚੱਲਦਿਆਂ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ ਠੋਕਾ ਬਣਕੇ ਅਪਨੀਆਂ ਨਿਗੂਣੀਆਂ ਖੁਸ਼ੀਆਂ ਦੀ ਪੂਰਤੀ ਕਰ ਰਹੇ ਨੇ। ਉਹਨਾਂ ਕਿਹਾ ਕੇ ਪੰਥ ਦੀ ਨੁਮਾਇਦਾ ਸਿਰਮੌਰ ਸੰਸਥਾ ਸ਼ੋਮਣੀ ਕਮੇਟੀ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਤੇ ਅਨੇਕਾਂ ਸ਼ਹੀਦੀਆਂ ਤੋਂ ਬਾਅਦ ਹੋਂਦ ਵਿੱਚ ਆਈ। ਅੱਜ ਇੱਸਨੂੰ ਪੂਰਾ ਸੌ ਸਾਲ ਹੋ ਗਿਆ ਹੈ। ਵੱਖਰੀ ਹਰਿਆਣਾ ਕਮੇਟੀ ਵਰਗਾ ਜ਼ਹਿਰ ਦਾ ਬੀਜ ਉਸ ਵੇਲੇ ਹਰਿਆਣਾ ਦੀ ਸਿੱਖ ਵਿਰੋਧੀ ਕਾਂਗਰਸ ਦੀ ਹੁੱਡਾ ਸਰਕਾਰ ਨੇ ਆਪਨੇ ਪੁਰਖਿਆਂ ਦੀ ਪੰਥ ਵਿਰੋਧੀ ਵਰਾਸਤ ਦੀ ਪੁਸ਼ਤਪਨਾਹੀ ਕਰਦਿਆਂ ਬੀਜਿਆ ਸੀ ਜਦੋਂ ਪੰਜਾਬ ਵਿੱਚ ਵੀ ਕਾਂਗਰਸ ਦੀ ਕੈਪਟਨ ਸਰਕਾਰ ਸੀ। 1984ਦੇ ਦਰਬਾਰ ਸਾਹਿਬ, ਸ੍ਰੀ ਅਕਾਲ ਤੱਖਤ ਤੇ ਕੀਤੇ ਫ਼ੌਜੀ ਹਮਲੇ, ਦਿੱਲੀ ਵਿੱਚਲੀ ਸਿੱਖਾਂ ਦੀ ਨਸਲਕੁਸ਼ੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜੁਆਨਾ ਦਾ ਕਤਲੇਆਮ ਆਦਿ ਕਾਂਗਰਸ ਦੇ ਸਿੱਖੀ ਵਿਰੋਧੀ ਕਾਲੇ ਕਾਰਨਾਮਿਆਂ ਦੀ ਮੂੰਹ ਬੋਲਦੀ ਤਸਵੀਰ ਹੈ। ਪਰ ਅਫ਼ਸੋਸ ਕਿ ਅੱਜ ਮੌਜੂਦਾ ਕੇਂਦਰ ਦੀ ਭਾਜਪਾ ਸਰਕਾਰ ਵੀ ਕੁਝ ਅਜਿਹਾ ਹੀ ਪ੍ਰਭਾਵ ਦੇਣ ਦੀ ਕੋਸ਼ਿੱਸ਼ ਵਿੱਚ ਹੈ। ਉਹਨਾਂ ਸਾਰੀਆਂ ਪੰਥ ਹਿਤੈਸ਼ੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਮੋਟੇ ਆਪਸੀ ਵਿਰੋਧਾਂ ਨੂੰ ਸੰਕੋਚ ਕੇ ਪੰਥ ਵਿਰੋਧੀ ਸਾਜ਼ਿਸ਼ਾਂ ਦਾ ਮੂੰਹ ਭੰਨਣ ਲਈ ਇੱਕ ਅਵਾਜ਼ ਹੋਣ ਤਾਂ ਕਿ ਪੰਥਕ ਸਾਂਝੀ ਸੰਗਠਿਤ ਸ਼ਕਤੀ ਦਾ ਪ੍ਰਗਟਾਵਾ ਹੋਵੇ। ਅਜਿਹੇ ਨਾਜ਼ਕ ਸਮੇ ਸਿੱਰ ਜੋੜਕੇ ਬੈਠਣ ਦੀ ਲੋੜ ਹੈ। ਕੋਈ ਸ਼ੱਕ ਨਹੀਂਕਿ ਅੱਜ ਸਮੁੱਚੀ ਸਿੱਖ ਕੌਮ ਬੜੇ ਨਾਜ਼ਕ ਤੇ ਚੁਨੌਤੀਆਂ ਭਰੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ।

NO COMMENTS

LEAVE A REPLY