ਡਾ.ਜੋਗਿੰਦਰ ਪਾਲ ਵਾਈਸ ਪ੍ਰਿੰਸੀਪਲ,ਡਾ.ਕਰਮਜੀਤ ਸਿੰਘ ਮੈਡੀਕਲ ਸੁਪਰੀਡੈਂਟ ਬਣੇ
____________
ਅੰਮ੍ਰਿਤਸਰ,21 ਸਤੰਬਰ (ਪਵਿੱਤਰ ਜੋਤ)- ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ, ਉਪ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਅਹੁਦਿਆਂ ਤੇ ਨਵੇਂ ਡਾਕਟਰਾਂ ਨੂੰ ਚਾਰਜ ਦਿੱਤਾ ਹੈ। ਆਦੇਸ਼ਾਂ ਦੇ ਮੁਤਾਬਿਕ ਐਨਸਥੀਸੀਆ ਵਿਭਾਗ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਪ੍ਰੋਫੈਸਰ ਡਾ.ਵੀਨਾ ਚਤਰਥ ਨੂੰ ਡਾਇਰੈਕਟਰ-ਪ੍ਰਿੰਸੀਪਲ, ਐਨਸਥੀਸੀਆ ਵਿਭਾਗ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ.ਜੋਗਿੰਦਰ ਪਾਲ ਨੂੰ ਉਪ ਪ੍ਰਿੰਸੀਪਲ ਅਤੇ ਅੱਖਾਂ ਦੇ ਵਿਭਾਗ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ.ਕਰਮਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਮੈਡੀਕਲ ਸੁਪਰਡੈਂਟ ਨਿਯੁਕਤ ਕੀਤਾ ਹੈ। ਇਹ ਆਦੇਸ਼ ਪੱਤਰ ਸੰਖਿਆ 2636-2642 ਮੁਤਾਬਿਕ ਸਕੱਤਰ ਪੰਜਾਬ ਸਰਕਾਰ ਅਲਕਨੰਦਾ ਦਯਾਲ ਦੇ ਆਦੇਸ਼ਾਂ ਮੁਤਾਬਿਕ ਵਿਭਾਗ ਦੇ ਸੁਪਰਡੈਂਟ ਅਮਨਦੀਪ ਸਿੰਘ ਵੱਲੋਂ ਲਿਖਤੀ ਤੌਰ ਤੇ ਜਾਰੀ ਕੀਤੇ ਗਏ।