ਲਾਇਨ ਕਲੱਬ ਸੇਵਾ ਹੀ ਬੰਦਗੀ ਵੱਲੋਂ ਲਗਾਇਆ ਗਿਆ ਫ੍ਰੀ ਮੈਡੀਕਲ ਚੈਕਅੱਪ ਕੈਂਪ

0
138

ਆਈ.ਵੀ.ਵਾਈ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਦਿੱਤੀਆਂ ਫ੍ਰੀ ਦਵਾਈਆਂ
__________
ਕਲੱਬ ਵੱਲੋਂ ਸਮਾਜ ਸੇਵੀ ਕੰਮਾਂ ਵਿੱਚ ਦਿੱਤਾ ਜਾ ਰਿਹਾ ਹੈ ਯੋਗਦਾਨ-ਲੂਥਰਾ
_________

ਅੰਮ੍ਰਿਤਸਰ,18 ਸਤੰਬਰ (ਪਵਿੱਤਰ ਜੋਤ)- ਲਾਇਨ ਕਲੱਬ ਅੰਮ੍ਰਿਤਸਰ ਸੇਵਾ ਹੀ ਬੰਦਗੀ ਵੱਲੋਂ ਹੋਟਲ ਨੋਰਦਨ ਕਰਾਉਣ ਮਜੀਠਾ ਰੋਡ ਵਿਖੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਆਈ.ਵੀ.ਵਾਈ ਹਸਪਤਾਲ ਦੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਮਾਹਿਰ ਡਾਕਟਰਾਂ ਵੱਲੋਂ ਕਰੀਬ 140 ਮਰੀਜ਼ਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿੱਚ ਮਰੀਜ਼ਾਂ ਦੇ ਵੱਖ ਵੱਖ ਫ੍ਰੀ ਟੈਸਟ ਵੀ ਕੀਤੇ ਗਏ।
ਕਲੱਬ ਦੇ ਪ੍ਰਧਾਨ ਪਵਨ ਲੂਥਰਾ ਅਤੇ ਸਾਬਕਾ ਡਿਸਟ੍ਰਿਕ ਗਵਰਨਰ ਇਕਬਾਲ ਸਿੰਘ ਲੂਥੜਾ ਦੀ ਦੇਖ-ਰੇਖ ਵਿੱਚ ਆਯੋਜਿਤ ਕੈਂਪ ਦੌਰਾਨ ਮੁੱਖ ਮਹਿਮਾਨ ਵਾਇਸ ਡਿਸਟ੍ਰਿਕ ਗਵਰਨਰ ਵਨ ਐਸ.ਪੀ ਸੋਧੀਂ, ਵਾਇਸ ਡਿਸਟ੍ਰਿਕ ਗਵਰਨਰ ਟੂ ਹਰਪਾਲ ਸਿੰਘ ਬੱਚਾ ਜੀਵੀ ਵੱਲੋਂ ਕੈਂਪ ਦਾ ਉਦਘਾਟਨ ਕਰਦਿਆਂ ਕਲੱਬ ਵੱਲੋਂ ਕੀਤੇ ਗਏ ਕੰਮਾਂ ਦੇ ਵਿਸਤਾਰਪੂਰਕ ਚਾਨਣਾ ਪਾਇਆ। ਉਨ੍ਹਾਂ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਪਵਨ ਲੂਥਰਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ।
ਪਵਨ ਲੂਥਰਾ, ਇਕਬਾਲ ਸਿੰਘ ਲੂਥਰਾ ਅਤੇ ਮਹਿਮਾਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲਾਇਨ ਕਲੱਬ ਅੰਮ੍ਰਿਤਸਰ ਸੇਵਾ ਹੀ ਬੰਦਗੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਮਾਜ ਨੂੰ ਸੇਵਾਵਾਂ ਭੇਟ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਫ੍ਰੀ ਮੈਡੀਕਲ ਕੈਂਪ, ਪੌਦੇ ਲਗਾਉਣਾ,ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕਰਨਾ, ਜ਼ਰੂਰਤਮੰਦ ਲੜਕੀਆਂ ਦੀ ਸ਼ਾਦੀ ਵਿੱਚ ਸਹਾਇਤਾ ਦੇਣਾ ਸਹਿਤ ਹੋਰ ਕਈ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ।
ਕੈਂਪ ਦੇ ਵਿਚ ਆਈ.ਵੀ. ਵਾਈ ਹਸਪਤਾਲ ਵੱਲੋਂ ਜਰਨਲ ਮੈਨੇਜਰ ਸੰਜੇ ਰਾਊ,ਮੈਨੇਜਰ ਰੋਹਿਤ ਸੇਖੜੀ,ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਅਜੈਪਾਲ ਸਿੰਘ,ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕਮਲਦੀਪ ਸਿੰਘ,ਦਿਮਾਗ਼ੀ ਬੀਮਾਰੀਆਂ ਦੇ ਮਾਹਿਰ ਡਾ.ਸਰਬਜੀਤ ਸਿੰਘ,ਡਾ. ਮਨਜਿੰਦਰ ਸਿੰਘ,ਵੀਰ ਪਲਕ ਵੱਲੋਂ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ। ਕੰਪਨੀ ਵੱਲੋਂ ਆਏ ਬੀ ਕੇ ਸ਼ਰਮਾ ਵੱਲੋਂ ਹੱਡੀਆਂ ਦੀ ਗੁਣਵੰਤਾ ਦੇ ਫ੍ਰੀ ਟੈਸਟ ਕੀਤੇ ਗਏ। ਇਸ ਮੌਕੇ ਤੇ ਨਿਰਮਲ ਸਿੰਘ,ਹਰਪਾਲ ਸਿੰਘ,ਨਵਿੰਦਰ ਸਿੰਘ, ਬਲਵਿੰਦਰ ਸਿੰਘ,ਰੰਜਨ ਸ਼ਰਮਾ,ਸੈਕਟਰੀ ਰਾਜਵਿੰਦਰ ਕੌਰ,ਕਿਰਨਜੀਤ ਸਿੰਘ, ਗੁਰਪ੍ਰੀਤ ਸਿੰਘ,ਪਰਮਜੀਤ ਕੌਰ ਸਮੇਤ ਹੋਰ ਕਈ ਮੈਂਬਰਾਂ ਵੱਲੋਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਗਈਆਂ।

NO COMMENTS

LEAVE A REPLY