ਭਾਰਤੀ ਭਿ੍ਸ਼ਟਾਚਾਰ ਰੋਕੂ ਸੰਘ ਦੀ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਇੱਕ ਗ਼ਰੀਬ ਪਰਿਵਾਰ ਦੇ ਬੱਚੇ ਦੇ ਜਨਮ’ਤੇ ਦਿੱਤੀ ਆਰਥਿਕ ਸਹਾਇਤਾ

0
24

ਬੁਢਲਾਡਾ, 15 ਸਤੰਬਰ:-(ਦਵਿੰਦਰ ਸਿੰਘ ਕੋਹਲੀ)-ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੀ ਭਾਰਤੀ ਭਿ੍ਸ਼ਟਾਚਾਰ ਰੋਕੂ ਸੰਘ ਦੀ ਜਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਮਾਨਸਾ ਦੇ ਬੱਸ ਸਟੈਂਡ ਰੋਡ ਨੇੜੇ ਇੱਕ ਗਰੀਬ ਬਸਤੀ ਦੇ ਲੋੜਵੰਦ ਪਰਿਵਾਰ ਜੋ ਕਿ ਕਾਫ਼ੀ ਸਮੇਂ ਤੋਂ ਕਿਰਾਏ ਤੇ ਰਹਿੰਦਾ ਹੈ।ਘਰ ਦੇ ਵਿੱਚ ਦੋ ਪਹਿਲਾਂ ਬੇਟੀਆਂ ਦੇ ਜਨਮ ਤੋਂ ਬਾਅਦ ਕੁੱਝ ਦਿਨ ਪਹਿਲਾਂ ਤੀਜੇ ਬੇਟੇ ਦਾ ਜਨਮ ਹੋਇਆ ਸੀ।ਗ਼ਰੀਬੀ ਕਾਰਨ ਉਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ।ਉਨ੍ਹਾਂ ਦੀ ਘਰੇਲੂ ਸਥਿਤੀ ਨੂੰ ਦੇਖਦਿਆਂ ਜਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਨਵਜੰਮੇ ਬੱਚੇ ਦੀ ਮਾਂ ਲਈ ਪਜਿੰਰੀ ਅਤੇ ਦੁੱਧ ਮੁਹੱਈਆ ਕਰਵਾਇਆ ਗਿਆ।ਇਸ ਮੌਕੇ ਜਿਲ੍ਹਾ ਚੈਅਰਮੈਨ ਜੀਤ ਦਹੀਆ ਦੇ ਸਹਿਯੋਗੀ ਕਲਾਸੋ ਦੇਵੀ, ਜਸਵੀਰ ਕੌਰ ਅਤੇ ਰਣਜੀਤ ਕੌਰ ਆਦਿ ਮੌਜੂਦ ਸਨ।

NO COMMENTS

LEAVE A REPLY