ਅੰਮ੍ਰਿਤਸਰ 22 ਜਨਵਰੀ (ਪਵਿੱਤਰ ਜੋਤ) : ਭਗਤ ਪੂਰਨ ਸਿੰਘ ਸਕੂਲ ਫਾਰ ਸ਼ਪੈਸ਼ਲ ਐਜ਼ੂਕੇਸ਼ਨ ਮਾਨਾਂਵਾਲਾ ਦੇ ਬੱਚਿਆਂ ਨੂੰ ਹਾਊਸਿੰਗ ਫਾਈਨਾਂਸ ਦੇ ਕਾਰੋਬਾਰ ਨਾਲ ਜੁੜੀ ਮਸ਼ਹੂਰ ਕੰਪਨੀ ਆਧਾਰ ਹਾਊਸਿੰਗ ਫਾਈਨਾਂਸ ਨਾਨ ਬੈਕਿੰਗ ਲਿਮਟਿਡ ਵੱਲੋਂ ਸ਼ਪੈਸ਼ਲ ਵਿਦਿਆਰਥੀਆਂ ਨੂੰ ਬੂਟ ਅਤੇ ਥਰਮਲ ਅੰਡਰ ਗਾਰਮੈਂਟਸ ਵੰਡੇ ਗਏ।
ਇਸ ਮੌਕੇ ਆਧਾਰ ਹਾਊਸਿੰਗ ਫਾਈਨਾਂਸ ਕੰਪਨੀ ਦੇ ਸ੍ਰੀ. ਵਰੁਣ ਮਹਿੰਦਰ ਏਰੀਆ ਬਿਜਨੈੱਸ ਹੈੱਡ, ਬ੍ਰਾਂਚ, ਹੈੱਡ ਹਿਤੇਸ਼ ਸ਼ਰਮਾ ਅਤੇ ਬ੍ਰਾਂਚ ਉਪਰੇਸ਼ਨ ਹੈੱਡ ਅੰਕਿਤ ਕੁਮਾਰ ਵੱਲੋਂ ਬੱਚਿਆਂ ਨੂੰ ਉਪਰੋਕਤ ਸਾਮਾਨ ਵੰਡਿਆ।
ਸਪੈਸ਼ਲ ਬੱਚਿਆਂ ਵੱਲੋਂ ‘ਆਓ ਜੀ ਆਇਆਂ ਨੂੰ’ ਲੋਕ ਗੀਤ ਨੇ ਸਾਰੇ ਮਹਿਮਾਨਾਂ ਅਤੇ ਬੱਚਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪਿੰਗਲਵਾੜਾ ਸੰਸਥਾ ਵੱਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ ਅਤੇ ਤਿਲਕ ਰਾਜ ਜਨਰਲ ਮੈਨੇਜਰ ਅਤੇ ਸਕੂਲ ਦੇ ਪ੍ਰਿੰਸੀਪਲ ਮਿਸਜ਼ ਅਨੀਤਾ ਬਤਰਾ ਵੱਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਗਿਆ।