ਸ਼ਨੀਵਾਰ ਛੁੱਟੀ ਹੋਣ ਦੇ ਬਾਵਜੂਦ ਪੂਰੇ ਸਤੰਬਰ ਮਹੀਨੇ ਡਿਊਟੀ ਤੇ ਤੈਨਾਤ ਰਹੇਗਾ ਪ੍ਰਾਪਰਟੀ ਟੈਕਸ ਵਿਭਾਗ ਦਾ ਸਟਾਫ਼ : ਕਮਿਸ਼ਨਰ

0
95

ਅੰਮ੍ਰਿਤਸਰ,2 ਸਤੰਬਰ (ਪਵਿੱਤਰ ਜੋਤ)- ਨਗਰ ਨਿਗਮ ਦੇ ਖਾਲੀ ਹੋ ਰਹੇ ਗਲੇ ਨੂੰ ਭਰਨ ਦੇ ਉਦੇਸ਼ ਦੇ ਨਾਲ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਤੰਬਰ ਤੱਕ ਛੁਟੀ ਹੋਣ ਦੇ ਬਾਵਜੂਦ ਵੀ ਸੇਵਾਵਾਂ ਭੇਟ ਕਰਨਗੇ। ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਵੱਲੋਂ ਆਦੇਸ਼ ਜਾਰੀ ਕੀਤੇ ਗਏ। ਪ੍ਰਾਪਰਟੀ ਟੈਕਸ ਦੀ ਰਿਕਵਰੀ ਨੂੰ ਲੈ ਕੇ ਅਧਿਕਾਰੀ ਅਤੇ ਕਰਮਚਾਰੀ ਮੁੱਖ ਦਫਤਰ ਰਣਜੀਤ ਐਵਨਿਊ ਅਤੇ ਜੋਨਲ ਦਫ਼ਤਰਾਂ ਵਿੱਚ ਆਪਣੀ ਡਿਊਟੀ ਤੇ ਰਹਿਣਗੇ। 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਅਦਾ ਕਰਨ ਵਾਲਿਆਂ ਨੂੰ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਨਿਰਧਾਰਿਤ ਆਦੇਸ਼ਾਂ ਦੇ ਮੁਤਾਬਿਕ ਛੂਟ ਬੰਦ ਕਰ ਦਿੱਤੀ ਜਾਵੇਗੀ। 1 ਜਨਵਰੀ 2023 ਤੱਕ ਟੈਕਸ ਅਦਾ ਨਾ ਕਰਨ ਵਾਲਿਆਂ ਨੂੰ ਟੈਕਸ ਰਕਮ ਦੇ ਨਾਲ-ਨਾਲ ਜੁਰਮਾਨਾ ਵੀ ਭਰਨਾ ਪਵੇਗਾ। ਨੋਡਲ ਅਧਿਕਾਰੀ ਦਲਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਾਪਰਟੀ ਟੈਕਸ ਭਰਨ ਵਾਲੇ ਲੋਕ 30 ਸਤੰਬਰ ਤੱਕ ਮਿਲਣ ਵਾਲੀ ਛੂਟ ਦਾ ਜ਼ਰੂਰ ਲਾਭ ਉਠਾਉਣ। ਉਨ੍ਹਾਂ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

NO COMMENTS

LEAVE A REPLY