ਅੰਮ੍ਰਿਤਸਰ 2 ਸਤੰਬਰ (ਰਾਜਿੰਦਰ ਧਾਨਿਕ): ਮਾਨਯੋਗ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅਸਟੈਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਵੱਲੋਂ ਭੇਜੀ ਗਈ ਪੁਲਸ ਫੋਰਸ ਦੇ ਸਹਿਯੋਗ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਇਲਾਕਾ ਨਾਈਆਂ ਵਾਲਾ ਮੋੜ ਨਜ਼ਦੀਕ ਡਾਕਟਰ ਪਸਰੀਚਾ ਅਤੇ ਨਾਰੰਗ ਹਸਪਤਾਲ ਦੇ ਸਾਹਮਣੇ ਦੋ ਨਾਜਾਇਜ ਖੋਖਿਆਂ ਨੂੰ ਅਤੇ ਕਬੀਰ ਪਾਰਕ ਵਿਖੇ ਵਾਸ਼ਿੰਗ ਸੇਂਟਰ ਦੇ ਬਣੇ ਨਾਜਾਇਜ਼ ਰੈਮਪਾਂ ਨੂੰ ਮੌਕੇ ਤੇ ਕਾਰਵਾਈ ਕਰਦੇ ਹੋਏ ਡਿਚ ਮਸ਼ੀਨ ਦੀ ਮਦਦ ਨਾਲ ਹਟਾ ਦਿੱਤਾ ਗਿਆ।
ਇਸਦੇ ਨਾਲ ਹੀ ਭੂਮੀ ਵਿਭਾਗ ਦੀ ਟੀਮ ਵੱਲੋਂ ਚਿਤਰਾ ਟਾਕਿਜ਼, ਹਾਲ ਗੇਟ, ਹੈਰੀਟੇਜ ਸਟਰੀਟ, ਸੁਲਤਾਨਵਿੰਡ ਗੇਟ ਤੋਂ ਚਾਟੀਵਿੰਡ ਚੌਕ ਆਦਿ ਦੇ ਇਲਾਕਿਆਂ ਵਿੱਚ ਜਿੰਨਾ ਦੁਕਾਨਦਾਰਾਂ ਵਿਅਕਤੀਆਂ ਵੱਲੋਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਬਾਹਰ ਫੁੱਟਪਾਥ ਸੜਕ ਉਪਰ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ , ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਅਤੇ ਸਾਮਾਨ ਜ਼ਬਤ ਕਰ ਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜ਼ਮੀਨ ਦੁਕਾਨਾਂ ਦੇ ਬਾਹਰ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਅਰੁਣ ਸਹਿਜਪਾਲ ਵਿਭਾਗੀ ਯਮਲਾ, ਮਨੋਜ ਕੁਮਾਰ ਅਤੇ ਨਗਰ ਨਿਗਮ ਦੀ ਪੁਲਿਸ ਫੋਰਸ ਸ਼ਾਮਲ ਸੀ।