ਬੁਢਲਾਡਾ, 30 ਅਗਸਤ (ਦਵਿੰਦਰ ਸਿੰਘ ਕੋਹਲੀ) : ਜਿਲ੍ਹਾ ਬਾਲ ਸੁਰੱਖਿਆ ਦਫਤਰ ਮਾਨਸਾ ਦੇ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੋਰ ਸੰਧੂ ਨੇ ਦੱਸਿਆ ਕਿ ਹਰ ਇਕ ਮਾਤਾ ਪਿਤਾ ਅਤੇ ਸ਼ਹਿਰੀ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਅਧਿਕਾਰਾਂ ਬਾਰੇ ਜਾਗਰੂਕ ਕਰਵਾਉਣ ਉਨ੍ਹਾਂ ਅਪੀਲ ਕੀਤੀ ਕਿ 18 ਸਾਲ ਤੋ ਘੱਟ ਕੋਈ ਵੀ ਬੱਚਾ ਆਪਣੀ ਦੁਕਾਨ ਤੇ ਨਾ ਰੱਖਣ।ਇਸ ਪ੍ਰਤੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 18 ਸਾਲ ਤੋਂ ਘੱਟ ਕੋਈ ਵੀ ਬੱਚਾ ਆਪਣੀ ਦੁਕਾਨ ਤੇ ਨਾ ਰੱਖਣ।ਆਪਣੀ ਦੁਕਾਨ ਵਿਚ ਇਹ ਵੀ ਲਿਖਵਾ ਕੇ ਲਾਉਣ ਕੇ ਇੱਥੇ 18 ਸਾਲ ਤੋਂ ਘੱਟ ਬੱਚਾ ਨਹੀਂ ਰੱਖਿਆ ਜਾਂਦਾ।ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਪ੍ਰਟੇਕਸਨ ਅਫਸਰ ਨਤੀਸ਼ਾ ਅੱਤਰੀ ਅਤੇ ਡਾਕਟਰ ਅਜੇ ਤਾਇਲ ਪ੍ਟੈਕਸਨ ਅਫਸਰ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ ਮੰਗਦਾ, ਮਜਦੂਰੀ ਕਰਦਾ ਜਾ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾਂ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ।ਬੱਚਿਆਂ ਪ੍ਰਤੀ ਕੋਈ ਵੀ ਦਿੱਕਤ ਆ ਰਹੀ ਹੋਵੇ।ਉਹ ਬਾਲ ਭਲਾਈ ਕਮੇਟੀ ਬੱਚਤ ਭਵਨ ਮਾਨਸਾ ਜਾ ਬਾਲ ਸੁਰੱਖਿਆ ਅਫ਼ਸਰ ਮਾਨਸਾ ਜਾ ਚਾਈਲਡ ਲਾਈਨ ਮਾਨਸਾ ਨੂੰ ਮਿਲ ਸਕਦੇ ਹੋ।