ਅੰਮ੍ਰਿਤਸਰ 16 ਦਸੰਬਰ (ਪਵਿੱਤਰ ਜੋਤ) : ਅੰਮ੍ਰਿਤਸਰ ਵਿਖੇ ਨਵੇਂ ਬਣੇ ਪਾਸਪੋਰਟ ਅਧਿਕਾਰੀ ਸ੍ਰੀ ਐਨ.ਕੇ. ਸ਼ਿਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨਾਂ ਤੋਂ ਪਹਿਲਾਂ ਇਸ ਅਹੁਦੇ ਤੇ ਸ੍ਰੀ ਸ਼ਮਸ਼ੇਰ ਸਿੰਘ ਪਾਸਪੋਰਟ ਅਧਿਕਾਰੀ ਸਨ।
ਅਹੁਦਾ ਸੰਭਾਲਣ ਉਪਰੰਤ ਸ੍ਰੀ ਸ਼ਿਲ ਨੇ ਕਿਹਾ ਕਿ ਉਨਾਂ ਦਾ ਮੁੱਖ ਮੰਤਵ ਪੈਂਡਿੰਗ ਕੰਮਾਂ ਨੂੰ ਤਰਜੀਹ ਦੇ ਆਧਾਰ ਤੇ ਨਿਪਟਾਉਣਾ ਹੈ ਅਤੇ ਛੁੱਟੀਆਂ ਵਾਲੇ ਦਿਨ ਵੀ ਸਪੈਸ਼ਲ ਲੋਕ ਅਦਾਲਤਾਂ ਲਗਾ ਕੇ ਪਾਸਪੋਰਟ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।