ਸਹਾਇਕ ਸਿਵਲ ਸਰਜਨ ਅਮਰਜੀਤ ਸਿੰਘ ਦੇ ਸੇਵਾ ਮੁਕਤ ਹੋਣ ਤੇ ਐਸੋਸੀਏਸ਼ਨਾਂ ਨੇ ਕੀਤਾ ਸਨਮਾਨਿਤ

0
14

ਅੰਮ੍ਰਿਤਸਰ 30 ਅਗਸਤ (ਰਾਜਿੰਦਰ ਧਾਨਿਕ) : ਅੰਮ੍ਰਿਤਸਰ ਜ਼ਿਲ੍ਹੇ ਦੇ ਸਹਾਇਕ ਸਿਵਲ ਸਰਜਨ ਡਾਕਟਰ ਅਮਰਜੀਤ ਸਿੰਘ ਦੀ ਸੇਵਾ ਮੁਕਤੀ ਦੇ ਮੌਕੇ ਅੱਜ ਸਿਵਲ ਸਰਜਨ ਦਫ਼ਤਰ ਵਿੱਚ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਦੌਰਾਨ ਡਾਕਟਰ ਅਮਰਜੀਤ ਸਿੰਘ ਨੂੰ ਜਿੱਥੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਓਥੇ ਯਾਦਗਾਰੀ ਚਿੰਨ੍ਹ ਵੀ ਦਿੱਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਵੱਲੋਂ ਸਰਪ੍ਰਸਤ ਬਾਬਾ ਮਲਕੀਤ ਸਿੰਘ ਭੱਟੀ ਤੇ ਪ੍ਰਧਾਨ ਬਲਦੇਵ ਸਿੰਘ ਝੰਡੇਰ, ਮਲਟੀਪਰਪਜ ਹੈਲਥ ਸੁਪਰਵਾਈਜਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ , ਹਰਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਭੁੱਲਰ, ਹਰਕਮਲ ਸਿੰਘ ਸੈਣੀ,ਸਹਾਇਕ ਮਲੇਰੀਆ ਅਫਸਰ ਜਗਤਬੀਰ ਸਿੰਘ ਢਿੱਲੋਂ, ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਪ੍ਰਧਾਨ ਅਸ਼ੋਕ ਸ਼ਰਮਾ, ਮੁੱਖ ਸਲਾਹਕਾਰ ਗੁਰਸ਼ਰਨ ਸਿੰਘ ਬੱਬਰ, ਵਰਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਸੰਜੀਵ ਕੁਮਾਰ, ਰਣਜੋਧ ਸਿੰਘ, ਕੁਲਦੀਪ ਸਿੰਘ ਚੇਤਨਪੁਰਾ, ਬਿਕਰਮਜੀਤ ਸਿੰਘ, ਸੁਪਰਡੈਂਟ ਦਲਜੀਤ ਸਿੰਘ ਸ਼ਫੀਪੁਰ, ਹਰਮੀਤ ਸਿੰਘ ਛੀਨਾ, ਸੂਰਜ,ਸਾਜਨ ਸਿੰਘ, ਬਲਜਿੰਦਰ ਸਿੰਘ ਮੱਲ੍ਹੀ, ਗੁਰਸੇਵਕ ਸਿੰਘ ਆਦਿ ਵੀ ਹਾਜਰ ਸਨ।ਇਸ ਸਮੇਂ ਬੋਲਦਿਆਂ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਡਾਕਟਰ ਅਮਰਜੀਤ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਹਨਾਂ ਦੇ ਮਹਿਕਮੇ ਦੇ ਕੰਮ ਵਿੱਚ ਪਾਏ ਯੋਗਦਾਨ ਦਾ ਵਿਸ਼ੇਸ ਤੌਰ ਤੇ ਜ਼ਿਕਰ ਵੀ ਕੀਤਾ। ਡਾਕਟਰ ਅਮਰਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਪਣੀ ਕਾਮਯਾਬੀ ਲਈ ਜਿੱਥੇ ਸਾਰਿਆਂ ਵੱਲੋਂ ਮਿਲੇ ਸਹਿਯੋਗ ਦਾ ਜ਼ਿਕਰ ਕੀਤਾ, ਓਥੇ ਆਪਣੇ ਮਾਤਾ ਪਿਤਾ ਦੀ ਸਿਖਿਆ ਬਾਰੇ ਵੀ ਭਾਵਪੂਰਤ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ।

NO COMMENTS

LEAVE A REPLY