ਆਈ ਡੋਨੇਸ਼ਨ ਕਰਨ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲਈ ਗਈ ਸ਼ਪਤ

0
29

ਅੰਮ੍ਰਿਤਸਰ 25 ਅਗਸਤ (ਪਵਿੱਤਰ ਜੋਤ) : ਆਜਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਆਈ ਡੋਨੇਸ਼ਨ ਪੰਦਰਵਾੜੇ ਸੰਬਧੀ ਆਮ ਲੌਕਾ ਨੂੰ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲਾ੍ ਭਰ ਵਿਚ ਮਿਤੀ 25 ਅਗਸਤ ਤੋਂ ਮਿਤੀ 8 ਸਤੰਬਰ ਮਿਤੀ 2022 ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜੇ ਦੀ ਸ਼ਿਰੁਆਤ ਕਰਨ ਲਈ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ “ਆਈ ਡੋਨੇਸ਼ਨ ਕਰਨ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਪਤ ਲਈ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਕਿਹਾ ਕਿ ਹਰ ਇਨਸਾਨ ਆਪਣੀ ਮੌਤ ਤੋਂ ਬਾਅਦ ਦੋ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੇ ਸਕਦਾ ਹੈ। ਅੱਖਾਂ ਦਾਨ ਸਿਰਫ ਮੌਤ ਤੋ ਬਾਅਦ ਹੀ ਹੁੰਦੀਆ ਹਨ। ਅੱੱਖਾਂ ਦਾਨ ਮੌਤ ਹੋਣ ਦੇ 6 ਤੋਂ 8 ਘੰਟੇ ਵਿੱਚ ਹੋਣੀਆ ਚਾਹੀਦੀਆਂ ਹਨ, ਪਰ ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ, ਤਾਂ 24 ਘੰਟੇ ਤੱਕ ਅੱਖਾਂ ਵਿਚ ਜਾਨ ਰਹਿੰਦੀ ਹੈ। ਕਿਸੇ ਵੀ ਅਣਸੁਖਾਵੀ ਘਟਨਾ ਭਾਵ ਅਚਚਦਿੲਨਟ ਜਾ ਕਿਸੇ ਹੋਰ ਕਾਰਨ ਨਾਲ ਮੌਤ ਹੋਣ ਦੀ ਹਾਲਤ ਵਿਚ ਜਿੰਨੀ ਜਲਦੀ ਹੋ ਸਕੇ ਅੱੱਖਾਂ ਦਾਨ ਕੀਤੀਆ ਜਾ ਸਕਦੀਆ ਹਨ।ਇਸ ਦੇ ਲਈ ਸਿਹਤ ਵਿਭਾਗ ਨਾਲ ਸੰਬਧਤ ਟੋਲ ਫਰੀ ਨੰਬਰ104 ਤੇ ਗੱੱਲ ਕੀਤੀ ਜਾ ਸਕਦੀ ਹੈ। ਉਨਾਂ ਲੋਕਾ ਨੂੰ ਅਪੀਲ ਕੀਤੀ ਕਿ ਨੇਤਰ ਦਾਨ ਮਹਾਂ ਦਾਨ ਹੈ ਅਤੇ ਇਸ ਵਿੱਚ ਜਰੂਰ ਹਿੱਸਾ ਪਾਇਆ ਜਾਵੇ।ਇਸ ਅਵਸਰ ਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਈ ਡੋਨੇਸ਼ਨ ਕਰਨ ਲਈ ਸ਼ਪਤ ਵੀ ਲਈ ਗਈ ਅਤੇ ਆਈ ਡੋਨੇਸ਼ਨ ਕਾਰਡ ਵੀ ਭਰੇ ਗਏ, ਜਿਸ ਰਾਹੀਂ ਵਿਅਕਤੀ ਆਪਣੇ ਮਰਣ ਉਪਰਾਂਤ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ। ਇਸ ਪੰਦਰਵਾੜੇ ਦੌਰਾਣ ਆਈ.ਈ.ਸੀ. ਮਟੀਰੀਅਲ ਰਾਹੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।ਇਸ ਅਵਸਰ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ਹ ਸਿਹਤ ਅਫਸਰ ਡਾ ਨਵੀਨ ਖੁੰਗਰ, ਡਾ ਰਾਘਵ ਗੁਪਤਾ, ਡਾ ਸੁਨੀਤ ਗੁਰਮ ਗੁਪਤਾ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਉ ਅਮਰਦੀਪ ਸਿੰਘ, ਸੰਦੀਪ ਜਿਆਣੀਂ, ਸਮੂਹ ਬਲਾਕ ਐਕਸਟੇਂਸ਼ਨ ਐਜੁਕੇਟਰ ਅਤੇ ਸਾਰਾ ਸਟਾਫ ਮੋਜੂਦ ਸੀ।

NO COMMENTS

LEAVE A REPLY