ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ 5 ਜਨਵਰੀ ਨੂੰ ਹੋਈ ਸੁਰਖਿਆ ਚੂਕ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਾਂਗਰਸ ਦੀ ਸੀ ਘਿਨਾਉਣੀ ਸਾਜਿਸ਼: ਡਾ. ਜਗਮੋਹਨ ਸਿੰਘ ਰਾਜੂ

0
18

 

ਪ੍ਰਧਾਨਮੰਤਰੀ ਦੀ ਸੁਰਖਿਆ ਚੂਕ ਦੇ ਜਿਮੇਵਾਰ ਸਾਰੇ ਲੋਕਾਂ ਖਿਲਾਫ਼ ਬੰਦੀ ਕਾਨੂਨੀ ਕਾਰਵਾਈ ਸਖਤੀ ਨਾਲ ਕੀਤੀ ਜਾਵੇ: ਰਾਜੂ

ਫਲਾਈ ਓਵਰ ‘ਤੇ ਕਾਫ਼ਿਲਾ ਰੁਕਣ ਦੌਰਾਨ ਦੋ ਘੰਟਿਆਂ ਤਕ ਪ੍ਰਧਾਨਮੰਤਰੀ ਮੋਦੀ ਪਾਕਿਸਤਾਨੀ ਤੋਪਖਾਨੇ ਦੀ ਰੇੰਜ ‘ਚ ਰਹੇ: ਜਗਮੋਹਨ ਰਾਜੂ

5 ਜਨਵਰੀ 2022 ਨੂੰ ਮੋਗਾ-ਫਿਰੋਜਪੁਰ ਰੋਡ ਦੇ ਫਲਾਈ ਓਵਰ ‘ਤੇ ਦੋ ਘੰਟਿਆਂ ਤੱਕ ਪ੍ਰਧਾਨਮੰਤਰੀ ਭਿਆਨਕ ਖਤਰੇ ‘ਚ ਰਹੇ

ਅੰਮ੍ਰਿਤਸਰ: 25 ਅਗਸਤ (ਰਾਜਿੰਦਰ ਧਾਨਿਕ) :  ਸੁਪਰੀਮ ਕੋਰਟ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਵਿੱਚ ਸੁਰੱਖਿਆ ਨੂੰ ਲੈ ਕੇ ਹੋਈ ਅਣਗਹਿਲੀਆਂ ਬਾਰੇ ਕਮੇਟੀ ਦੀ ਰਿਪੋਰਟ ’ਤੇ ਸੁਣਵਾਈ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ: ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਇਹ ਸਾਡੇ ਸੰਵਿਧਾਨ, ਨਿਆਂ ਅਤੇ ਜਨਤਾ ਦੇ ਭਰੋਸੇ ਦੀ ਜਿੱਤ ਹੈ।
ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਤੋਂ ਪਰਤਣ ਤੋਂ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਛਾਤੀ ‘ਤੇ ਪਹਿਲੀ ਗੋਲੀ ਖਾਣ ਦਾ ਛਾਤੀ ਠੋਕ-ਠੋਕ ਕੇ ਦਾਅਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਸਬ ਨੂੰ ਡਰਾਮਾ ਕਰਾਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੇ ਪੈਨਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੁਰੱਖਿਆ ਵਿੱਚ ਚੂਕ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਰਾਜੂ ਨੇ ਕਿਹਾ ਕਿ ਫਿਰੋਜ਼ਪੁਰ ਦੇ ਐਸਐਸਪੀ ਨੂੰ ਵੀ ਸਪੱਸ਼ਟ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਿਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੋ ਘੰਟੇ ਪਹਿਲਾਂ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਉਸ ਰਸਤੇ ਰਾਹੀਂ ਆ ਰਹੇ ਹਨ, ਉਸ ਤੋਂ ਬਾਅਦ ਵੀ ਉਹ ਸੁਰੱਖਿਆ ਪ੍ਰਬੰਧ ਠੀਕ ਨਹੀਂ ਕਰ ਸਕੇ। 5 ਜਨਵਰੀ 2022 ਨੂੰ ਜਦੋਂ ਕਾਫਲਾ ਮੋਗਾ-ਫਿਰੋਜ਼ਪੁਰ ਰੋਡ ਫਲਾਈਓਵਰ ‘ਤੇ ਰੁਕਿਆ ਤਾਂ ਪ੍ਰਧਾਨ ਮੰਤਰੀ ਮੋਦੀ ਦੋ ਘੰਟਿਆਂ ਲਈ ਭਿਆਨਕ ਖਤਰੇ ‘ਚ ਰਹੇ ਸਨ, ਕਿਉਂਕਿ ਉਹ ਪਾਕਿਸਤਾਨੀ ਸਰਹੱਦ ਅਤੇ ਪਾਕਿਸਤਾਨੀ ਤੋਪਖਾਨੇ ਦੀ ਰੇਂਜ ਤੋਂ ਸਿਰਫ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਨ। ਜੇਕਰ ਪਾਕਿਸਤਾਨ ਦੇ ਭਾਰਤ ਵਿਰੋਧੀ ਅਨਸਰਾਂ ਵਲੋਂ ਕੋਈ ਨਾਪਾਕ ਕਾਰਵਾਈ ਕੀਤੀ ਜਾਂਦੀ ਤਾਂ ਇਸ ਦੇ ਕਿੰਨੇ ਭਿਆਨਕ ਨਤੀਜੇ ਨਿਕਲਦੇ, ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ।
ਜਗਮੋਹਨ ਰਾਜੂ ਨੇ ਕਿਹਾ ਕਿ ਕਾਂਗਰਸ ਦੀ ਕੌਮੀ ਸਾਬਕਾ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰਖਿਆ ਨੂੰ ਲਈ ਕੇ ਬਹੁਤ ਊਲ-ਜਲੂਲ ਗੱਲਾਂ ਕੀਤੀਆਂ ਸਨ। ਕਾਂਗਰਸ ਨੇਤਾਵਾਂ ਨੇ ਰਾਸ਼ਟਰੀ ਹਿੱਤਾਂ ਨੂੰ ਆਪਣੀ ਨਿੱਜੀ ਨਾਪਸੰਦ ਤੋਂ ਉੱਪਰ ਕਿਉਂ ਰੱਖਿਆ? ਰਾਜੂ ਨੇ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਦੇਸ਼ ਦੇ ਸਾਹਮਣੇ ਇਸਦਾ ਜਵਾਬ ਦੇਣਾ ਹੋਵੇਗਾ।
ਜਗਮੋਹਨ ਰਾਜੂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਦੇਸ਼ ਵਿੱਚ ਪ੍ਰਵਾਸ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਉਸ ਸੂਬੇ ਦੇ ਮੁੱਖ ਮੰਤਰੀ, ਉਸ ਦੇ ਗ੍ਰਹਿ ਮੰਤਰੀ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੁੰਦੀ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰਖਿਆ ਦੇ ਮਾਮਲੇ ਵਿੱਚ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਅਤੇ ਉਸ ਸਮੇਂ ਦੇ ਪੁਲਿਸ ਅਧਿਕਾਰੀ ਫੇਲ ਸਾਬਤ ਹੋਏ ਹਨ। ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

NO COMMENTS

LEAVE A REPLY