ਵੀਡੀਓ ਵਾਇਰਲ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਨੂੰ ਦਰਜ਼ ਕਰਵਾਈ ਸ਼ਿਕਾਇਤ
ਅੰਮ੍ਰਿਤਸਰ 6 ਮਈ (ਅਰਵਿੰਦਰ ਵੜੈਚ) : ਅੱਜ ਕੱਲ ਸੋਸ਼ਲ ਮੀਡਿਆ ਤੇ ਦੁੱਧ ਨਾਲ ਨਹਾਉਂਦੇ ਇੱਕ ਵਿਅਕਤੀ ਦੀ ਵੀਡੀਓ ਸਮਾਜ ਦੇ ਕੁਝ ਬੇਈਮਾਨ ਅਤੇ ਗੈਰ ਜਿੰਮੇਦਾਰ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਲਿਖ ਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤੀ ਜਾ ਰਹੀ ਹੈ। ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸਦੇ ਸਹਿਕਾਰੀ ਬਰਾਂਡ ਦੇ ਸਾਫ ਅਕਸ ਨੂੰ ਖਰਾਬ ਕਰਨ ਲਈ ਇਹ ਘਿਨੌਣੀ ਹਰਕਤ ਸਮਾਜ ਅਤੇ ਲੋਕ ਵਿਰੋਧੀ ਅਨਸਰਾ ਵੱਲੋਂ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਗੁਰਦੇਵ ਸਿੰਘ, ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਸੋਸ਼ਲ ਮੀਡਿਆ ਪਲੇਟਫਾਰਮ ਤੇ ਵਾਇਰਲ ਵੀਡਿਓ ਲੱਗਭਗ ਦੋ ਸਾਲ ਪੁਰਾਣਾ ਹੈ ਅਤੇ ਇਸ ਵੀਡਿਓ ਦਾ ਵੇਰਕਾ ਨਾਲ ਕੋਈ ਵੀ ਸਬੰਧ ਨਹੀ ਹੈ ਅਤੇ ਇਹ ਵੀਡਿਓ ਤੁਰਕੀ ਦੇ ਸੈਂਟਰਲ ਐਂਟੋਨੀਅਨ ਸੂਬੇ ਦੇ ਕੋਨੀਆ ਨਾਮਕ ਕਸਬੇ ਵਿੱਚ ਫਿਲਮਾਏ ਜਾਣ ਦੀ ਪੁਸ਼ਟੀ ਹੋਈ ਹੈ। ਦੁੱਧ ਦੇ ਟੈਂਕ ਵਿੱਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ, ਉਸਦਾ ਨਾਮ ਐਮਰੇ ਸਯਾਰ ਹੈ। ਉਕਤ ਵੀਡਿਓ ਟਿਕ-ਟੌਕ (Tik-Tok) ਰਾਹੀਂ ਤੁਰਕੀ ਦੇ ਵਸਨੀਕ ਉੱਗਰ ਉਰਮਤ ਦੁਆਰਾ ਅਪਲੋਡ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਵੀਡਿਓ ਨੂੰ ਅਪਲੋਡ ਕਰਨ ਤੋਂ ਬਾਅਦ ਦੋਵਾਂ ਨੂੰ ਤੁਰਕੀ ਸਰਕਾਰ ਨੇ ਗਿ੍ਰਫਤਾਰ ਕਰ ਲਿਆ ਸੀ। ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਉਕਤ ਮਾਮਲਾ ਪਹਿਲਾਂ ਹੀ NDTV ns/ Indian Express ਵੱਲੋਂ ਕ੍ਰਮਵਾਰ ਮਿਤੀ 09.11.2020 ਅਤੇ 13.11.2020 ਨੂੰ ਰਿਪੋਰਟ ਕੀਤੀ ਜਾ ਚੁੱਕੀ ਹੈ।
ਸ: ਗੁਰਦੇਵ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਫਰਜੀ ਵੀਡੀਓ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੂੰ ਸਾਈਬਰ ਕਰਾਈਮ ਅਧੀਨ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਜਲਦੀ ਹੀ ਪੁਲਿਸ ਵਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਵੇਰਕਾ ਅੰਮ੍ਰਿਤਸਰ ਡੇਅਰੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ 2006 (FSSAI) ਦੁਆਰਾ ਨਿਰਧਾਰਿਤ ਸਾਰੀਆਂ ਕਾਨੂੰਨੀ ਜਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਅਤੇ ਉਸ ਮੁਤਾਬਿਕ ਹੀ ਕੰਮ ਕਰ ਰਿਹਾ ਹੈ।
ਇਹ ਵੀ ਜਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੇ ਸਭ ਤੋ ਮੁਸ਼ਕਿਲ ਸਮੇਂ ਦੌਰਾਨ, ਵੇਰਕਾ ਅੰਮ੍ਰਿਤਸਰ ਡੇਅਰੀ ਨੇ ਡੇਅਰੀ ਦੇ ਕੁਆਲਿਟੀ ਮਾਪਢੰਡਾਂ ਅਨੁਸਾਰ ਦੁੱਧ ਦੀ ਸੰਭਾਲ ਕੀਤੀ ਹੈ ਅਤੇ ਆਪਣੇ ਖਪਤਕਾਰਾਂ ਨੂੰ ਗੁਣਵੱਤਾ ਭਰਪੂਰ ਅਤੇ ਸੁਰੱਖਿਅਤ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਮੁਹੱਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ ਹੈ। ਵਾਇਰਲ ਵੀਡਿਓ ਦੀ ਤਸਵੀਰ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਉਕਤ ਕਾਰਵਾਈ ਵੇਰਕਾ ਬਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਮੈਨੇਜਿੰਗ ਡਾਇਰੈਕਟਰ, ਮਿਲਕਫੈਡ ਪੰਜਾਬ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸਦੇ ਵਿਰੁੱਧ ਸੂਚਨਾ ਤਕਨਾਲੋਜੀ ਐਕਟ, 2000 (IT Act, 2000) ਦੇ ਤਹਿਤ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗੈਰ ਜਿੰਮੇਦਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਜਨਰਲ ਮੈਨੇਜਰ ਵੇਰਕਾ ਨੇ ਕਿਹਾ ਕਿ ਸੋਸ਼ਲ ਮੀਡੀਆ ਗਰੁੱਪ ਵਿੱਚ ਇ ਵੀਡਿਓ ਚਲਾਈ ਜਾ ਰਹੀ ਹੋਵੇ, ਇਸ ਸਬੰਧੀ ਤੁਰੰਤ NDTV ns/ Indian Express ਖਬਰ ਦਾ ਹਵਾਲਾ ਦੇ ਕੇ ਇਸ ਪੋਸਟ ਨੂੰ ਹਟਾਇਆ ਜਾਵੇ ਕਿਉਕਿ ਇਹ ਕਿਸੇ ਤਰ੍ਹਾ ਵੀ ਵੇਰਕਾ ਨਾਲ ਸਬੰਧਿਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪਿ੍ਰਅਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਦੁੱਧ ਉਤਪਾਦਕਾਂ ਦਾ ਨੁਕਸਾਨ ਹੋਵੇਗਾ ਅਤੇ ਜੋ ਵੀ ਗੈਰ ਜਿੰਮੇਦਾਰ ਢੰਗ ਨਾਲ ਸੋਸ਼ਲ ਮੀਡਿਆ ਤੇ ਇਸ ਵੀਡਿਓ ਨੂੰ ਵਾਇਰਲ ਕਰੇਗਾ, ਉਸ ਵਿਰੁੱਧ ਵੇਰਕਾ ਦੁਆਰਾ ਸੂਚਨਾ ਤਕਨਾਲੋਜੀ ਐਕਟ, 2000 ਅਧੀਨ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਦੌਰਾਨ ਸ਼੍ਰੀ ਸਤਿੰਦਰਾ ਪ੍ਰਸ਼ਾਦ ਮੈਨੇਜਰ ਕੁਆਲਟੀ ਐਸੋਰੈਂਸ, ਸ ਹਜੂਰ ਸਿੰਘ ਮੈਨੇਜਰ ਇੰਜੀਨਿਰਿੰਗ, ਸ ਪਿ੍ਰਤਪਾਲ ਸਿੰਘ ਸਿਵੀਆਂ ਮੈਨੇਜਰ ਮਾਰਕੀਟਿੰਗ, ਸ਼੍ਰੀ ਪਰੀਤੋਸ਼ ਮਿਸ਼ਰਾ ਇੰਚਾਰਜ ਪੋ੍ਰਡਕਸ਼ਨ, ਸ ਗੁਰਪਾਲ ਸਿੰਘ ਇੰਚਾਰਜ ਦੁੱਧ ਪ੍ਰਾਪਤੀ, ਸ ਅਮਰਦੀਪ ਸਿੰਘ ਇੰਚਾਰਜ ਪ੍ਰਚੇਜ ਅਤੇ ਹੋਰ ਅਦਿਕਾਰੀ/ ਕਰਮਚਾਰੀ ਆਦਿ ਹਾਜਿਰ ਸਨ।