ਅੰਮ੍ਰਿਤਸਰ 6 ਮਈ (ਪਵਿੱਤਰ ਜੋਤ) : ਵਾਰਡ ਨੰਬਰ 80 ਗੁਰੂ ਕੀ ਵਡਾਲੀ ਦੇ ਕੌਂਸਲਰ ਸਕੱਤਰ ਸਿੰਘ ਬੱਬੂ ਨੇ ਜਿਹੜੇ ਵਿਕਾਸ ਕਾਰਜ ਕਾਂਗਰਸ ਦੀ ਸਰਕਾਰ ਸਮੇਂ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਸ਼ੁਰੂ ਕਰਵਾਏ ਸਨ ਉਹਨਾਂ ਦਾ ਜਾਇਜ਼ਾ ਲਿਆ ਗਿਆ।
ਗੁਰੂ ਕੀ ਵਡਾਲੀ ਦਾ ਸਟੇਡੀਅਮ ਜਿਸ ਦਾ ਕੰਮ ਨਿਰਮਾਣ ਅਧੀਨ ਹੀ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਆਬਾਦੀ ਨਾਨਕ ਪੁਰਾ ਮੁਹੱਲੇ ਵਿੱਚ ਇੰਟਰਲੌਕ ਟਾਈਲਾਂ ਦਾ ਕੰਮ ਚੱਲ ਰਿਹਾ ਹੈ। ਕੌਂਸਲਰ ਬੱਬੂ ਨੇ ਦੱਸਿਆ ਕਿ ਇਹ ਕੰਮ ਕਾਂਗਰਸ ਦੀ ਸਰਕਾਰ ਵੇਲੇ ਸ਼ੁਰੂ ਕਰਵਾਏ ਗਏ ਸਨ ਅਤੇ ਇਨ੍ਹਾਂ ਨੂੰ ਮੁਕੰਮਲ ਤੌਰ ਤੇ ਸਾਡੇ ਵੱਲੋਂ ਕਰਵਾਇਆ ਜਾਵੇਗਾ। ਇਸ ਮੌਕੇ ਤੇ ਚੇਅਰਮੈਨ ਰਣਧੀਰ ਗਿੱਲ ਸੈਕਟਰੀ ਦਵਿੰਦਰ ਸਿੰਘ ਗਿੱਲ ਚੇਅਰਮੈਨ ਕਸ਼ਮੀਰ ਸਿੰਘ ਹੀਰਾ ਪ੍ਰਧਾਨ ਨਿਰੰਜਨ ਸਿੰਘ ਜੱਸਾ ਸਿੰਘ ਅਜੀਤ ਭੱਟੀ ਬਿੱਟੂ ਪ੍ਰਧਾਨ ਭਗਵੰਤ ਮਾਨ ਹਰਦੀਪ ਗਿੱਲ ਗੋਰਾ ਪ੍ਰਧਾਨ ਬਾਬਾ ਸੁਰਜੀਤ ਸਿੰਘ ਰਣਜੀਤ ਸੈਕਟਰੀ ਜਤਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਆਦਿ ਮੌਜੂਦ ਸਨ।