ਜੀ.ਐਸ.ਟੀ ਸਹਾਇਤਾ ਨਾ-ਮਿਲਣ ਕਰਕੇ ਨਗਰ ਨਿਗਮ ਤੇ ਮੰਡਰਾਉਣ ਲੱਗੇ ਕਾਲੇ ਬਾਦਲ

0
51

ਤਨਖਾਹਾਂ ਨਾ ਮਿਲਣ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ਼

ਅੰਮ੍ਰਿਤਸਰ,25 ਅਗਸਤ ( ਪਵਿੱਤਰ ਜੋਤ)- ਅਗਸਤ ਦਾ ਮਹੀਨਾ ਖਤਮ ਹੋਣ ਤੇ ਆ ਰਿਹਾ ਹੈ ਪਰ ਪਰ ਕਾਫੀ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੁਲਾਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ। ਜਿਸ ਨੂੰ ਲੈ ਕੇ ਮੁਲਾਜ਼ਮ ਸੰਘਰਸ਼ ਦਾ ਬਿਗੁਲ ਵਜਾਉਣ ਲਈ ਤਿਆਰ ਹਨ। ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ ਦੇ ਰੂਪ ਵਿੱਚ ਪਿਛਲੇ ਕਈ ਸਾਲਾਂ ਤੋਂ ਦਿਤੀ ਜਾ ਰਹੀ ਆਰਥਿਕ ਸਹਾਇਤਾ ਦੇ ਚੱਲਦਿਆਂ ਮੁਲਾਜਮਾਂ ਨੂੰ ਤਨਖਾਹ ਦੇਣ ਵਿੱਚ ਕਾਫੀ ਹੱਦ ਤੱਕ ਸਹਾਇਤਾ ਮਿਲ ਰਹੀ ਸੀ। ਕਰੋੜਾਂ ਦੀ ਜੀ.ਐਸ.ਟੀ ਸਹਾਇਤਾ ਨਾ ਮਿਲਣ ਦੇ ਚੱਲਦਿਆ ਕਰੀਬ 18 ਕਰੋੜ ਦੀਆਂ ਤਨਖਾਹਾਂ ਅਤੇ ਖਰਚੇ ਜਾਰੀ ਕਰਨ ਵਿੱਚ ਮੁਸ਼ਕਿਲ ਆਉਣੀ ਸ਼ੁਰੂ ਹੋ ਚੁੱਕੀ ਹੈ। ਨਿਗਮ ਦੇ ਵੱਖ-ਵੱਖ ਵਿਭਾਗਾਂ ਵਿੱਚ ਪੂਰੇ ਉਤਸ਼ਾਹ ਨਾਲ ਰਿਕਵਰੀ ਨਾ ਹੋਣ ਦੇ ਚੱਲਦਿਆਂ ਨਿਗਮ ਦੇ ਹਾਲਾਤ ਆਮਦਨੀ ਅਠੱਨੀ ਖਰਚਾ ਰੁਪਇਆ ਵਰਗੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜੀ.ਐਸ.ਟੀ ਦੇ ਰੂਪ ਵਿੱਚ ਮਿਲਣ ਵਾਲੇ ਕਰੋੜਾਂ ਰੁਪਏ ਨਿਗਮ ਦਾ ਟਾਈਮ ਪਾਸ ਹੋ ਰਿਹਾ ਸੀ।
ਅਗਸਤ ਮਹੀਨੇ ਦੇ ਬਾਕੀ ਰਹਿੰਦੇ ਚੰਦ ਦਿਨ ਬੀਤ ਜਾਣ ਤੋਂ ਬਾਅਦ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ, ਫਾਇਰ ਬ੍ਰਿਗੇਡ ਵਿਭਾਗ, ਟਿਊਬਵੈਲ ਆਪਰੇਟਰ ਕਰਮਚਾਰੀ,ਠੇਕੇਦਾਰਾਂ ਦੇ ਬਕਾਇਆ ਪੈਸਿਆਂ ਅਤੇ ਹੋਰ ਕਈ ਕਰਮਚਾਰੀਆਂ ਦੀਆਂ ਦੋ ਮਹੀਨੇ ਦੀਆਂ ਤਨਖਾਹਾਂ ਬਕਾਇਆ ਹੋ ਜਾਣਗੀਆਂ। ਹਾਲਾਂਕਿ ਜੀ.ਐਸ.ਟੀ ਦੀ ਰਕਮ ਆਉਣੀ ਬੰਦ ਹੋਣ ਤੋਂ ਬਾਅਦ ਆਨਨ ਫਾਨਨ ਵੱਖ-ਵੱਖ ਵਿਭਾਗਾਂ ਦੀਆਂ ਬੈਠਕਾਂ ਲੈ ਕੇ ਟੈਕਸ,ਬਿੱਲਾਂ ਅਤੇ ਫੀਸਾਂ ਦੇ ਰੂਪ ਵਿੱਚ ਆਉਣ ਵਾਲੇ ਪੈਸੇ ਦੀ ਰਿਕਵਰੀ ਵਧਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ। ਪਰ ਸ਼ੁਰੂ ਤੋਂ ਹੀ ਦੇਖਣ ਨੂੰ ਮਿਲਦਾ ਹੈ ਕਿ ਜ਼ਿਆਦਾਤਰ ਟੀਮਾਂ ਆਪਣੀ ਆਈ ਮੁਤਾਬਕ ਹੀ ਕੰਮ ਕਰਦੀਆਂ ਹਨ। ਪਰ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਨਗਰ ਨਿਗਮ ਤੇ ਹੋਣ ਵਾਲੇ ਬਾਕੀ ਖਰਚਿਆਂ ਦੀ ਗੱਲ ਕਰੀਏ ਤਾਂ ਪੈਸੇ ਦੀ ਕਮੀ ਦੇ ਚੱਲਦਿਆਂ ਆਉਣ ਵਾਲੇ ਸਮੇਂ ਦੇ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇੰਝ ਹੀ ਰਿਹਾ ਤਾਂ ਮੁਲਾਜ਼ਮ ਇਕ ਵਾਰੀ ਫੇਰ ਦੁਬਾਰਾ ਦਰੀਆਂ ਤੇ ਬੈਠ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆਉਣਗੇ।

NO COMMENTS

LEAVE A REPLY