“ਨੈਸ਼ਨਲ ਡੀ-ਵਾਰਮਿੰਗ ਡੇ” ਸਬੰਧੀ ਜ਼ਿਲ੍ਹਾ ਪੱਧਰੀ ਮੋਪ-ਅਪ ਮਹਿੰਮ ਦੋਰਾਨ ਬੱਚਿਆਂ ਨੂੰ ਐਲਬੇਂਡਾਜੋਲ ਦੀ ਗੋਲੀਆਂ ਖੁਆਈਆਂ ਗਈਆਂ

0
14

ਅੰਮ੍ਰਿਤਸਰ 17 ਅਗਸਤ (ਪਵਿੱਤਰ ਜੋਤ) :ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ- ਨਿਦੇਸ਼ਾਂ ਅਨੁਸਾਰ, ਪੇਟ ਦੇ ਕੀੜੇਆਂ ਤੋਂ ਰਾਸ਼ਟਰੀ ਮੁਕਤੀ ਦਿਵਸ “ਨੈਸ਼ਨਲ ਡੀ-ਵਾਰਮਿੰਗ ਡੇ” ਸਬੰਧੀ ਜ਼ਿਲ੍ਹਾ ਪੱਧਰੀ ਮੋਪ- ਅਪ ਮਹਿੰਮ ਦੌਰਾਨ ਸਰਕਾਰੀ ਸਹਾਇਤਾ ਪ੍ਰਾਪਤ ਪੀ. ਬੀ. ਐਨ. ਸਕੂਲ ਪਿੰਕ ਪਲਾਜ਼ਾ, ਅੰਮ੍ਰਿਤਸਰ ਵਿਖੇ ਬੱਚਿਆਂ ਨੂੰ ਐਲਬੇਂਡਾਜੋਲ ਦੀ ਗੋਲੀਆਂ ਖੁਆਈਆਂ ਗਈਆਂ ।ਇਸ ਅਵਸਰ ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਜੀਤ ਸਿੰਘ ਜੀ ਨੇ ਕਿਹਾ ਕਿ ਬਚਿੱਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮਂੇ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਲੈ ਸਕਦਾ ਹੈ।ਜਿਵੇਂ ਕਿ ਅਨੀਮੀਆਂ, ਕੁਪੋਸ਼ਨ, ਕਮਜੋਰੀ, ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ ਕਮੀਂ ਆਦਿ। ਇਸ ਲਈ ਅੱਜ ਦੇ ਦਿਨ ਪੂਰੇ ਭਾਰਤ ਭਰ ਵਿਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਲਾ੍ਹ ਅੰਮ੍ਰਿਤਸਰ ਵਿਚ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ਼ਾਂ ਦੇ ਬੱਚਿਆਂ ਤੋਂ ਇਲਾਵਾ ਘਰਾਂ ਵਿਚ ਵੀ ਪੈਰਾਮੈਡੀਕਲ ਸਟਾਫ ਵਲੋਂ ਲਬੇਂਡਾਜੋਲ ਦੀ ਗੋਲੀ ਖੁਆਈ ਜਾ ਰਹੀ ਹੈ।ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਪੂਰਾ ਲਾਭ ਲੈਣ ਅਤੇ ਆਪਣੇ 1 ਤੋਂ ਲੈਕੇ 19 ਸਾਲਾਂ ਤੱਕ ਦੇ ਸਾਰੇ ਬੱਚਿਆਂ ਨੂੰ ਅੇਲਬੇਂਡੲਾਜੋਲ ਦੀ ਗੋਲੀ ਜਰਰੂ੍ਰ ਖੁਆਉਣ । ਇਸ ਦੌਰਾਨ ਜਿਲ੍ਹਾ ਸਕੂਲ ਹੈਲਥ ਅਫਸਰ ਡਾ. ਸੁਨੀਤ ਗੁਰਮ ਗੁਪਤਾ ਨੇ ਕਿਹਾ ਕਿ ਅੰਮ੍ਰਿਤਸਰ ਦੇ 1306 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾ ਵਿੱਚ ਲਗਭਗ 2,26,000 ਬੱਚੇ 885 ਪ੍ਰਾਈਵੇਟ ਸਕੂਲਾ ਵਿਚ ਲਗਭਗ 3,18000 ਬਚੇ ਅਤੇ 1851 ਆਂਗਨਵਾੜੀ ਸੈਟਰਾਂ ਵਿੱਚ ਲਗਭਗ 1,70,000 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਮਾਨਾਂਵਾਲਾ ਡਾ ਸੁਮੀਤ ਸਿੰਘ ਨੇ ਕਿਹਾ ਸਾਨੂੰ ਸਿਹਤਮੰਦ ਆਦਤਾਂ ਅਤੇ ਪੌਸ਼ਟਿਕ ਆਹਾਰ ਵੱਲ ਵਧੇਰੇ ਧਿਆਨ ਦੇਣਾਂ ਚਾਹੀਦਾ ਹੈ ਅਤੇ ਬਾਜਾਰੀ ਚੀਜਾਂ ਦੀ ਬਜਾਏ ਘਰ ਵਿਚ ਬਣੇ ਸਾਫ ਸੁਰਦੇ-ਪੌਸ਼ਟਿਕ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਾਨੂੰ ਖਾਣਾ ਖਾਣ ਤੋ ਪਹਿਲਾ ਤੇ ਪਾਖਾਨਾ ਜਾਣ ਤੋ ਬਾਅਦ ਹੱਥ ਜਰੁਰ ਧੋਣੇ ਚਾਹੀਦੇ ਹਨ ਅਤੇ ਸ਼ਰੀਰਕ ਸਾਫ ਸਫਾਈ ਦਾ ਧਿਆਨ ਰੱਖਣਾਂ ਚਾਹੀਦਾ ਹੈ।ਇਸ ਅਵਸਰ ਤੇ ਜਿਲਾ੍ਹ ਬੀ.ਸੀ.ਜੀ.ਅਫਸਰ ਡਾ ਰਾਘਵ ਗੁਪਤਾ, ਡਾ ਅਰਸ਼ਦੀਪ, ਡਿਪਟੀ .ਐਮ.ਈ.ਆਈ.ਓ. ਅਮਰਦੀਪ ਸਿੰਘ, ਪਿੰਸੀਪਲ ਸ਼੍ਰੀ ਰਜੀਵ ਕਟਾਰੀਆ, ਡਾ. ਅਜੰੂ ਬਾਲਾ, ਡਾ. ਪਰਵੀਨ ਭਾਟੀਆ ਅਤੇ ਸਮੂਹ ਸਟਾਫ ਹਾਜਰ ਸਨ।

NO COMMENTS

LEAVE A REPLY