ਅੰਮ੍ਰਿਤਸਰ 8 ਅਗਸਤ (ਪਵਿੱਤਰ ਜੋਤ) : ਆਜ਼ਾਦੀ ਦੇ 75 ਸਾਲਾ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਯਾਦ ਵਿੱਚ ਚਮੜੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਪ੍ਰਧਾਨ ਅਮਰਜੀਤ ਸਚਦੇਵਾ ਆਈ.ਏ.ਡੀ.ਵੀ.ਐਲ ਅੰਮ੍ਰਿਤਸਰ ਚੈਪਟਰ ਵੱਲੋਂ ਚੇਅਰਮੈਨ ਭਾਈ ਮਨਜੀਤ ਸਿੰਘ ਜੀ ਦੀ ਅਗਵਾਈ ਹੇਠ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾ: ਸਚਦੇਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੁੱਲ 102 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਹਰੇਕ ਮਰੀਜ਼ ਨੂੰ ਇੱਕ ਹਫ਼ਤੇ ਦੀ ਮੁਫ਼ਤ ਦਵਾਈ ਦਿੱਤੀ ਗਈ।ਕੈਂਪ ਭਾਈ ਘਨਈਆ ਚੈਰੀਟੇਬਲ ਹਸਪਤਾਲ ਗਲੀ ਨੰ.20 ਪਵਨ ਨਗਰ ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਇਸ ਮੌਕੇ ਜੋਗਿੰਦਰ ਸਿੰਘ, ਐਮਆਈ ਹਸਪਤਾਲ ਦੇ ਬਲਦੇਵ ਸਿੰਘ, ਅਮਨਜੀਤ, ਸੁਨੀਲ, ਦਾਨਿਸ਼ ਤ੍ਰਿਖਾ, ਨਿਤਿਨ, ਸੂਰਜ, ਗੌਰਵ, ਵਿਜੇ ਅਤੇ ਹਰਿੰਦਰ ਹਾਜ਼ਰ ਸਨ।