ਸਵੱਛ ਭਾਰਤ ਮਿਸ਼ਨ’ ਸੰਬੰਧੀ ਵਿਦਿਅਰਥੀਆਂ ਨੂੰ ਕਰਵਾਇਆ ਜਾਣੂ

0
22

ਅੰਮ੍ਰਿਤਸਰ 8 ਅਗਸਤ (ਰਾਜਿੰਦਰ ਧਾਨਿਕ) : ਸਵੱਛ ਭਾਰਤ ਮਿਸ਼ਨ ਦੇ ਤਹਿਤ ਸ਼ਹਿਰ ਦੇ ਨਾਮਵਰ ਸਕੂਲ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਕੀ ਹੈ ‘ਸਵੱਛ ਭਾਰਤ ਮਿਸ਼ਨ’ ਇਸ ਦੀ ਜਾਣਕਾਰੀ ਦੇਣ ਲਈ ਨਗਰ ਨਿਗਮ ਦੇ ਸੀਵਰੇਜ ਵਿਭਾਗ ਨਾਲ ਅਤੇ ਵਾਤਾਵਰਨ ਨਾਲ ਸਬੰਧਤ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮਲਕੀਤ ਸਿੰਘ ਖਹਿਰਾ ਸੈਨੇਟਰੀ ਇੰਸਪੈਕਟਰ ਅਤੇ ਪ੍ਰਿਯੰਕਾ ਸ਼ਰਮਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬਹੁਤ ਹੀ ਵਧੀਆ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦੀ ਲਾਪਰਵਾਹੀ ਕਰਕੇ ਹੀ ਸ਼ਹਿਰ ਵਿਚ ਗੰਦਗੀ ਫੈਲਦੀ ਹੈ ਅਤੇ ਗੰਦਗੀ ਨਾਲ ਬਿਮਾਰੀਆਂ ਹੁੰਦੀਆਂ ਹਨ।
ਉਹਨਾਂ ਕਿਹਾ ਕਿ ਸਾਡੇ ਸ਼ਹਿਰ ਵਿਚ 500 ਟਨ ਘਰਾਂ ਦਾ ਕੂੜਾ ਇਕੱਠਾ ਹੁੰਦਾ ਹੈ, ਜਿਸ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੈ। ਇਸ ਲਈ ਹਰੇਕ ਘਰ ਦੀ ਜ਼ਿੰਮੇਵਾਰੀ ਹੈ ਕਿ ਕੂੜਾ ਸੁੱਕਾ ਅਤੇ ਗਿੱਲਾ ਵੇਖ ਕੇ ਪਾਇਆ ਜਾਵੇ। ਪ੍ਰਿੰਸੀਪਲ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਲਾਸਟਿਕ ਨਾਲ ਸੀਵਰੇਜ ਬੰਦ ਹੋਣ ਅਤੇ ਬੀਮਾਰੀਆਂ ਫੈਲਣ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਹ ਸੈਮੀਨਾਰ ਵਿੱਚ ਵਿਜੇ ਸ਼ਰਮਾ, ਸੰਜੀਵ ਦੀਵਾਨ, ਹਰਿੰਦਰਪਾਲ ਸਿੰਘ ਸੈਨੇਟਰੀ ਇੰਸਪੈਕਟਰ, ਮੈਡਮ ਮਨਪ੍ਰੀਤ ਕੌਰ, ਮੈਡਮ ਦੀਪਿਕਾ ਸ਼ਰਮਾ, ਬਲਬੀਰ ਸਿੰਘ ਆਦਿ ਵੀ ਹਾਜਰ ਸਨ।

NO COMMENTS

LEAVE A REPLY