ਸਫਾਈ ਕਰਮਚਾਰੀ ਹਮੇਸ਼ਾ ਹੀ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਲਈ ਦਿਨ ਰਾਤ ਇਕ ਕਰਦੇ ਰਹੇ ਹਨ : ਆਸ਼ੂ ਨਾਹਰ

0
20

ਅੰਮ੍ਰਿਤਸਰ 8 ਅਗਸਤ (ਪਵਿੱਤਰ ਜੋਤ) : ਪੰਜਾਬ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਜਰਨਲ ਸੈਕਟਰੀ ਆਸ਼ੂ ਨਾਹਰ ਦੀ ਅਧਿਆਪਕਾਂ ਵਿੱਚ ਸੁਖਵਿੰਦਰ ਸਿੰਘ ਵੱਲੋਂ ਕੈਟਲ ਪੌਂਡ ਪਸ਼ੂ ਵਿਭਾਗ ਦਾ ਪ੍ਰਧਾਨ ਬਣਾਇਆ ਗਿਆ। ਇਸ ਦੇ ਨਾਲ ਹੀ ਮਹੇਸ਼ ਕੁਮਾਰ ਅਟਵਾਲ ਨੂੰ ਚੇਅਰਮੈਨ, ਰਾਮ ਨਾਥ ਨੂੰ ਖ਼ਜ਼ਾਨਚੀ, ਸਾਹਿਲ ਭੰਡਾਰੀ ਨੂੰ ਸੈਕਟਰੀ, ਪਵਨ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਆਸ਼ੂ ਨਾਹਰ ਨੇ ਕਿਹਾ ਕਿ ਸਫਾਈ ਕਰਮਚਾਰੀ ਹਮੇਸ਼ਾ ਹੀ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਲਈ ਦਿਨ ਰਾਤ ਇਕ ਕਰਦੇ ਰਹੇ ਹਨ। ਆਸ਼ੂ ਨਾਹਰ ਨੇ ਕਿਹਾ ਕਿ ਸਮੂਹ ਮੁਲਾਜ਼ਮ ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਅਤੇ ਗੁਰੂ ਨਗਰੀ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ। ਨਵ-ਨਿਯੁਕਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਰਨਲ ਸੈਕਟਰੀ ਪੰਜਾਬ ਆਸ਼ੂ ਨਾਹਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਤੇ ਦੀਪਕ ਅਸ਼ੋਕ ਕੁਮਾਰ ਬਬਲੂ ਫ਼ਸਲ ਅਜੇ ਕੁਮਾਰ ਆਦਿ ਹਾਜਰ ਸਨ ।

NO COMMENTS

LEAVE A REPLY