ਗਲੂਕੋਮਾ ਕਾਰਣ ਹੋਣ ਵਾਲੇ ਅੰਨ੍ਹੇਪਨ ਨੂੰ ਜਾ ਸਕਦੈ ਰੋਕਿਆ : ਡਾ. ਹਿਮਾਨੀ ਗੁਪਤਾ

0
28

ਬੁਢਲਾਡਾ, 5 ਅਗਸਤ (ਦਵਿੰਦਰ ਸਿੰਘ ਕੋਹਲੀ)-ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ੍ਦੀ ਅਗਵਾਈ ਵਿਚ ਅੰਨਾਪਣ ਕੰਟਰੋਲ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਅਧੀਨ ਅੱਜ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਜਾਗਰੂਕਤਾ ਸੈਮੀਨਾਰ ਲਾਇਆ ਗਿਆ । ਇਸ ਤਹਿਤ ਅੱਜ ਇਥੇ ਲੋਕਾਂ ਨੂੰ ਗਲੋਕੂਮਾ ਦੀ ਰੋਕਥਾਮ ਅਤੇ ਕੰਟਰੋਲ ਬਾਰੇ ਜਾਗਰੂਕ ਕਰਦਿਆ ਸਰਕਾਰੀ ਹਸਪਤਾਲ ਬੁਢਲਾਡਾ ਵਿਚ ਨਵ ਨਿਯੁਕਤ ਅੱਖਾਂ ਦੇ ਰੋਗ ਮਾਹਰ ਡਾਕਟਰ ਡਾ. ਹਿਮਾਨੀ ਗੁਪਤਾ ਅਤੇ ਹਰਬੰਸ ਮੱਤੀ ਬਲਾਕ ਐਜੂਕੇਟਰ ਨੇ ਕਿਹਾ ਕਿ ਗਲੂਕੋਮਾ ਅੰਨ੍ਹੇਪਨ ਦਾ ਉਭਰਦਾ ਹੋਇਆ ਇਕ ਕਾਰਨ ਹੈ ਅਤੇ ਵਰਤਮਾਨ ਵਿਚ ਕੁੱਲ ਅੰਨ੍ਹੇਪਨ ਦਾ 5.8 ਫੀਸਦੀ ਇਸ ਦੇ ਲਈ ਜਿੰਮੇਵਾਰ ਹੈ।ਹਾਲਾਂਕਿ ਗਲੂਕੋਮਾ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਗਲੂਕੋਮਾ , ਸ਼ੂਗਰ, ਮਾਈਗ੍ਰੇਨ , ਨਿਕਟ ਦ੍ਰਿਸ਼ਟੀ (ਮਾਯੋਪਿਆ), ਦੂਰ ਦ੍ਰਿਸ਼ਟੀ, ਅੱਖ ਚ ਸੱਟ, ਬਲੱਡ ਪ੍ਰੈਸ਼ਰ , ਅਤੀਤ ਜਾ ਵਰਤਮਾਨ ਵਿਚ ਕੋਰਟੀਜੋਨ ਦਵਾਈਆਂ (ਸਟੇਰਾਇਡ) ਦੇ ਪਰਿਵਾਰਿਕ ਇਤਿਹਾਸ ਵਾਲੇ ਲੋਕਾਂ ਵਿਚ ਜਿਆਦਾ ਖਤਰਾ ਰਹਿੰਦਾ ਹੈ। ਨੁਕਸਾਨ ਹੋਣ ਤੋ ਪਹਿਲਾ ਇਸ ਰੋਗ ਦੇ ਕੁੱਝ ਹੀ ਚਿਤਾਵਨੀ ਦੇ ਸੰਕੇਤ ਜਾਂ ਲੱਛਣ ਦਿਖਾਈ ਦਿੰਦੇ ਹਨ। ਇਸਲਈ ਡਾਕਟਰ ਦੁਆਰਾ ਅੱਖਾਂ ਦੀ ਨਿਯਮਿਤ ਰੂਪ ਨਾਲ ਜਾਂਚ ਕਰਾਉਣਾ ਮਹੱਤਵਪੂਰਨ ਹੈ।ਉਨ੍ਹਾਂ ਦੱਸਿਆ ਕਿ ਗਲੂਕੋਮਾ ਦੇ ਸ਼ੁਰਆਤੀ ਪੜਾਵਾਂ ਵਿਚ ਗਲੂਕੋਮਾ ਦਾ ਕੋਈ ਸਪੱਸ਼ਟ ਲੱਛਣ ਨਹੀਂ ਹੁੰਦਾ ਹੈ। ਜਿਵੇ-ਜਿਵੇ ਰੋਗ ਵਿਚ ਪ੍ਰਗਤੀ ਹੁੰਦੀ ਹੈ। ਘੇਰੇਦਾਰ ਨਜਰ ਵਿਚ ਜਿਆਦਾ ਤੋਂ ਜਿਆਦਾ ਕਾਲੇ ਧੱਬੇ ਵਿਕਸਿਤ ਹੋ ਜਾਂਦੇ ਹਨ। ਜਦੋਂ ਤੱਕ ਆਪਟਿਕ ਤੰਤਰਿਕਾਂ ਨੂੰ ਗੰਭੀਰ ਨੁਕਸਾਨ ਨਹੀਂ ਹੁੰਦਾ, ਜਾ ਇਕ ਨੰਤਰ ਰੋਗ ਮਾਹਿਰ ਦੁਆਰਾ ਅੱਖਾਂ ਦੀ ਸਾਰੀ ਜਾਂਚ ਨਾ ਕੀਤੀ ਜਾਵੇ, ਇਨ੍ਹਾਂ ਬਿੰਦੂਆਂ ਦਾ ਪਤਾ ਨਹੀਂ ਚੱਲ ਸਕਦਾ। ਗਲੂਕੋਮਾ ਦੇ ਸ਼ੁਰੂਆਤੀ ਲੱਛਣ ਵਿਚ ਧੁੰਦਲੀ ਨਜਰ, ਪ੍ਰਭਾਮੰਡਲ, ਹਲਕੀ ਸਿਰ ਪੀੜ ਜਾ ਅੱਖ ਵਿਚ ਪੀੜ ਸ਼ਾਮਲ ਹੋ ਸਕਦੀ ਹੈ। ਜੇਕਰ ਉਪਰੋਕਤ ਕਿਸੇ ਵੀ ਲੱਛਣਾਂ ਵਿਚ ਕੋਈ ਵੀ ਮੌਜੂਦ ਹੋਵੇ ਤਾਂ ਅੱਖਾਂ ਦੇ ਮਾਹਿਰ ਨਾਲ ਸੰਪਰਕ ਕਰੋ। ਸਰਕਾਰੀ ਹਸਪਤਾਲਾਂ ਵਿਚ ਮੁਫਤ ਜਾਂਚ ਅਤੇ ਇਲਾਜ ਉਪਲੱਬਧ ਹਨ। ਸ਼ੁਰੂਆਤੀ ਖੋਜ ਅਤੇ ਨਿਯਮਿਤ ਇਲਾਜ ਨਾਲ ਗਲੂਕੋਮਾ ਨੂੰ ਹਰਾਇਆ ਜਾ ਸਕਦਾ ਹੈ।ਸਕੂਲੀ ਵਿਦਿਆਰਥੀਆਂ ਅਤੇ ਬਜੁਰਗਾਂ ਤੇ ਖਾਸ ਧਿਆਨ ਕੇਂਦਰਿਤ ਕਰਕੇ ਅੱਖਾਂ ਦੀਆਂ ਬਿਮਾਰੀਆਂ ਤੋਂ ਨਿਜਾਤ ਦਵਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਸ਼੍ਰੀ ਜਗਸੀਰ ਸਿੰਘ ਨੇ ਦੱਸਿਆ ਕਿ ਬੁਢਲਾਡਾ ਵਿਖੇ ਅੱਖਾਂ ਦੇ ਮਾਹਰ ਡਾਕਟਰ ਦੀ ਨਿਯੁਕਤੀ ਨਾਲ ਇਲਾਕੇ ਦੇ ਲੋਕਾਂ ਵਿਚ ਬਹੁਤ ਜਿਆਦਾ ਖੁਸ਼ੀ ਪਾਈ ਜਾ ਰਹੀ ਹੈ।ਇਸ ਮੌਕੇ ਡਾ. ਗਗਨਪ੍ਰੀਤ ਸਿੰਘ , ਜਸਪ੍ਰੀਤ ਸਿੰਘ ਅਕਾਉਨਟੈਂਟ , ਅਮਨਦੀਪ ਸਿੰਘ ਸੂਚਨਾ ਸਹਾਇਕ , ਪਰੋਫੈਸਰ ਅਮਨਦੀਪ ਸਿੰਘ , ਬਲਵਿੰਦਰ ਕੌਰ ਨਰਸਿੰਗ ਅਫਸਰ ਆਦਿ ਮੌਜੂਦ ਸਨ।

NO COMMENTS

LEAVE A REPLY