ਗੰਜੇਪਣ ਦਾ ਆਯੁਰਵੈਦ ਚਮਤਕਾਰ ਦੇ ਨਾਲ ਇਲਾਜ ਸੰਭਵ-ਡਾ.ਨਰਿੰਦਰ ਚਾਵਲਾ

0
25

ਕਈਆਂ ਦੇ ਸਿਰ ਦੀ ਟਿੰਡ ਤੇ ਲੈ ਚੁੱਕੇ ਹਨ ਸੰਘਣੇ ਅਤੇ ਚਮਕਦਾਰ ਵਾਲ
___________
ਅੰਮ੍ਰਿਤਸਰ,25 ਅਗਸਤ (ਪਵਿੱਤਰ ਜੋਤ)- ਹਿੰਦੀ ਫਿਲਮ ਦੇ ਗੀਤ ਯੇ ਚਾਂਦ ਸਾ ਰੌਸ਼ਨ ਚਿਹਰਾ ਜ਼ੁਲਫ਼ੋਂ ਕਾ ਰੰਗ ਸੁਨਿਹਰਾ..ਦੀ ਤਰ੍ਹਾਂ ਕਿਸੇ ਵੀ ਇਨਸਾਨ ਦੇ ਚਿਹਰੇ ਦੀ ਖ਼ੂਬਸੂਰਤੀ ਨੂੰ ਲੈ ਕੇ ਵਾਲ ਅਹਿਮ ਭੂਮਿਕਾ ਅਦਾ ਕਰਦੇ ਹਨ। ਪਿਛਲੇ ਸਮੇਂ ਦੇ ਦੋਰਾਨ ਔਰਤਾਂ ਅਤੇ ਮਰਦਾਂ ਵਿੱਚ ਵਾਲਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਕਟਵਾਉਣ ਅਤੇ ਸਜਾਉਣ ਦੇ ਤਰੀਕੇ ਅਪਣਾਏ ਜਾ ਰਹੇ ਹਨ। ਤਾਂ ਕਿ ਉਹ ਇੱਕ ਦੂਸਰੇ ਤੋਂ ਜ਼ਿਆਦਾ ਸੁੰਦਰ ਨਜ਼ਰ ਆਉਣ। ਵਾਲਾਂ ਦੀ ਜਗ੍ਹਾ ਅਗਰ ਸਿਰ ਤੇ ਗੰਜਾਪਨ ਆ ਜਾਂਦਾ ਹੈ ਤਾਂ ਵਿਅਕਤੀ ਦਾ ਦੂਸਰਿਆਂ ਦੇ ਨਾਲੋਂ ਅਲੱਗ ਹੀ ਨਜ਼ਰ ਆਉਣਾ ਸੁਭਾਵਿਕ ਹੈ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਆਯੁਰਵੈਦ ਦੇ ਚਮਤਕਾਰ ਦੇ ਨਾਲ ਗੰਜੇਪਨ ਦਾ ਇਲਾਜ ਸੰਭਵ ਹੈ। ਇਸ ਦਾ ਖੁਲਾਸਾ ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਦਿਵਿਆ ਆਯੁਰਵੈਦਾ ਪੰਚਕਰਮਾ ਸੈਂਟਰ ਕਸ਼ਮੀਰ ਐਵਨੀਉ,ਮਾਤਾ ਕੌਲਾਂ ਮਾਰਗ,ਅੰਮ੍ਰਿਤਸਰ ਦੇ ਨਾਮਵਰ ਡਾ.ਨਰਿੰਦਰ ਚਾਵਲਾ ਵੱਲੋਂ ਕੀਤਾ ਗਿਆ। ਵਾਲਾ ਦੇ ਡਿੱਗਣ ਦੇ ਕਾਰਨ,ਸੰਭਾਲ ਅਤੇ ਇਲਾਹੀ ਨੂੰ ਲੈ ਕੇ ਉਨਾਂ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ।

ਵਾਲ ਡਿਗਣ ਦੇ ਕਾਰਨ
_________

ਡਾ.ਨਰਿੰਦਰ ਚਾਵਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਾਲਾਂ ਦੀਆਂ ਜੜ੍ਹਾਂ ਤੋਂ ਬਾਅਦ ਅਤੇ ਕਫ ਆਉਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਨਵੇਂ ਵਾਲਾਂ ਦਾ ਵਿਕਾਸ ਵੀ ਰੁਕ ਜਾਂਦਾ ਹੈ। ਵਾਲ ਝੜਨ ਦਾ ਇਕ ਹੋਰ ਕਾਰਨ ਸਿਕਰੀ ਵੀ ਹੈ। ਇਸ ਨਾਲ ਸਿਰ ਦੀ ਚਮੜੀ ਤੇ ਖੂਨ ਦੇ ਸੰਚਾਰ ਦੀ ਕਮੀ ਆ ਜਾਂਦੀ ਹੈ ਕਮਜ਼ੋਰ ਹੋ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਮਾਨਸਿਕ ਪ੍ਰੇਸ਼ਾਨੀ ਨਾਲ ਵੀ ਸਿਕਰੀ ਦੀ ਮੁਸ਼ਕਲ ਵੱਧਦੀ ਹੈ। ਇਸ ਤੋਂ ਇਲਾਵਾ ਵਾਲਾਂ ਦੇ ਡਿਗਣ ਦੇ ਮੁੱਖ ਕਾਰਨਾਂ ਵਿੱਚੋਂ ਕੀੜਾ ਲੱਗਣਾ, ਕੈਲਸ਼ੀਅਮ,ਪ੍ਰੋਟੀਨ, ਆਇਰਨ ਪੋਸ਼ਕ ਤੱਤਾਂ ਦੀ ਕਮੀ, ਬੈਕਟੀਰੀਆ,ਦੁੱਖ,ਗੁੱਸਾ, ਬਹੁਤ ਜ਼ਿਆਦਾ ਮਿਹਨਤ ਕਰਨ, ਮਾਸਿਕ ਪ੍ਰਕਿਰਿਆ ਦਾ ਸਮੇਂ ਸਿਰ ਨਾ ਆਉਣਾ,ਪੁਰਸ਼ਾਂ ਵਿੱਚ ਹਾਰਮੋਨ ਜ਼ਿਆਦਾ ਹੋਣਾ, ਗਰਭ ਨਿਰੋਧਕ ਗੋਲੀਆਂ, ਕੈਮੀਕਲ ਵਾਲੇ ਸਾਬਨ ਅਤੇ ਸ਼ੈਂਪੂ ਦਾ ਪ੍ਰਯੋਗ ਕਰਨ ਨਾਲ ਸਿਰ ਤੋਂ ਟੁੱਟਣ ਲੱਗ ਜਾਂਦੇ ਹਨ।

ਵਾਲਾਂ ਦੇ ਇਲਾਜ
________

ਡਾ.ਨਰਿੰਦਰ ਚਾਵਲਾ ਨੇ ਕਿਹਾ ਕਿ ਆਯੁਰਵੈਦਿਕ ਇਲਾਜ ਦੇ ਨਾਲ ਵਾਲਾਂ ਦੀ ਸੰਭਾਲ ਅਤੇ ਇਲਾਜ ਸੰਭਵ ਹੈ। ਸਿਰ ਦੇ ਗੰਜੇਪਨ ਤੇ ਵੀ ਪ੍ਰਹੇਜ਼ ਅਤੇ ਇਲਾਜ ਦੇ ਨਾਲ ਦੋਬਾਰਾ ਵਾਲ ਲਿਆਂਦੇ ਜਾ ਰਹੇ ਹਨ। ਨਿੱਜੀ ਪ੍ਰੈਕਟਿਸ ਦੇ ਦੋਰਾਂਨ ਦੇਖਿਆ ਗਿਆ ਕਿ ਵਾਲਾਂ ਦਾ ਇਲਾਜ ਸੰਭਵ ਹੈ। ਪਿੱਤ,ਕਫ,ਸਿਕਰੀ ਤੋਂ ਹਮੇਸ਼ਾਂ ਜਾਗਰੂਕ ਰਹੋ। ਚਿੰਤਾ, ਰੋਗ,ਤਲਿਆਂ ਤੇ ਫ਼ਰਾਈ ਭੋਜਨ, ਗੁੱਸਾ,ਵਾਲਾਂ ਨੂੰ ਗਰਮ ਪਾਣੀ ਨਾਲ ਧੋਣਾ,ਮਾਰਕੀਟ ਵਿਚ ਮਾੜੇ ਕੈਮੀਕਲਾਂ ਨਾਲ ਬਣੇ ਸਾਬੁਨ ਤੇ ਸ਼ੈਂਪੂ ਪ੍ਰਯੋਗ ਕਰਨ ਦੇ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ ਇਨ੍ਹਾਂ ਤੋਂ ਪ੍ਰਹੇਜ਼ ਕਰਨ ਦੀ ਜ਼ਰੂਰਤ ਹੈ। ਆਯੁਰਵੈਦਿਕ ਇਲਾਜ ਦੇ ਨਾਲ ਵਾਲਾਂ ਨੂੰ ਮੁਲਾਇਮ,ਚਮਕਦਾਰ,ਲੰਬਾ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।

ਵਾਲਾਂ ਦੀ ਸੰਭਾਲ
________
ਡਾ.ਨਰਿੰਦਰ ਚਾਵਲਾ ਨੇ ਦੱਸਿਆ ਕਿ ਵਾਲਾਂ ਦੀ ਸੰਭਾਲ ਲਈ ਰੋਜਾਨਾ ਸਵੇਰੇ ਸ਼ਾਮ ਨੂੰ ਕੱਚਾ ਆਂਵਲਾ ਜਾਂ ਆਂਵਲੇ ਦਾ ਚੂਰਨ ਖਾਣਾ ਚਾਹੀਦਾ ਹੈ। ਮੌਸਮੀ ਫਲ,ਆਵਲਾ,ਸ਼ਹਿਦ, ਗਾਜਰ,ਪਾਲਕ,ਗੋਭੀ,ਦੁੱਧ, ਦਹੀਂ,ਪਨੀਰ,ਦਾਲਾਂ, ਸੋਇਆਬੀਨ ਦੇ ਲਗਾਤਾਰ ਸੇਵਨ ਨਾਲ ਵੀ ਵਾਲਾਂ ਨੂੰ ਬਚਾਇਆ ਜਾ ਸਕਦਾ ਹੈ। ਆਯੁਰਵੈਦਿਕ ਇਲਾਜ ਦੌਰਾਨ ਬ੍ਰਿਦਰਾਜ, ਮਹਿੰਦੀ,ਤੁਲਸੀ,ਜਟਾਂਮਾਂਸੀ ਕੇਸ਼ਵ ਵਰਧਕ ਸਮੇਤ ਹੋਰ ਜੜੀਆਂ ਬੂਟੀਆਂ ਦੇ ਨਾਲ ਨਿੱਜੀ ਪ੍ਰੈਕਟਿਸ ਦੇ ਦੌਰਾਨ ਵਾਲਾਂ ਤੋਂ ਪ੍ਰੇਸ਼ਾਨ ਮਰੀਜ਼ਾਂ ਦੇ ਚੰਗੇ ਨਤੀਜੇ ਆਉਂਦੇ ਹੋਏ ਦੇਖੇ ਹਨ। ਕਰੀਬ ਪੰਜ ਤੋਂ ਛੇ ਮਹੀਨੇ ਤੱਕ ਇਲਾਜ ਦੇ ਦੌਰਾਨ ਰੋਗੀਆਂ ਦੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਅਤੇ ਨਵੇਂ ਵਾਲਾਂ ਦਾ ਵੀ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ।

NO COMMENTS

LEAVE A REPLY