ਸਾਵਣ ਦੇ ਮੇਲੇ ਤੀਆਂ ਦਾ ਤਿਉਹਾਰ ਮਨਾਇਆ

0
15

ਅੰਮ੍ਰਿਤਸਰ 1 ਅਗਸਤ (ਪਵਿੱਤਰ ਜੋਤ) : ਐਸ ਜੀ ਇੰਕਲੇਵ ਫੇਜ਼ 1 ਮਜੀਠਾ ਰੋਡ ਅਮ੍ਰਿਤਸਰ ਦੀ ਵੈਲਫੇਅਰ ਸੋਸਾਇਟੀ ਵਲੋਂ ਸਾਵਣ ਦੇ ਮੇਲੇ ਤੀਆਂ ਦੇ ਤਿਉਹਾਰ ਮਨਾਇਆ ਗਿਆ। ਇਹ ਤਿਉਹਾਰ ਸਮਾਜਿਕ ਸਾਂਝ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਸਾਰੇ ਵਸਨੀਕਾਂ ਨੇ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਇਹ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਮੇਲੇ ਵਿੱਚ ਸੋਸਾਇਟੀ ਦੇ ਅਹੁਦੇਦਾਰ ਜਿਨ੍ਹਾਂ ਵਿਚ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਪ੍ਰਧਾਨ, ਇੰਜ ਜੀ ਕੇ ਸੁਲਤਾਨਾ ਮੀਤ ਪ੍ਰਧਾਨ, ਸ਼੍ਰੀ ਰਾਜ ਕੁਮਾਰ ਪ੍ਰਿੰਜਾ ਜਨਰਲ ਸਕੱਤਰ, ਸ ਪਰਮਜੀਤ ਸਿੰਘ ਪ੍ਰੈਸ ਸਕੱਤਰ, ਇੰਸ ਲਖਵਿੰਦਰ ਸਿੰਘ ਆਰਗੇਨਾਈਜ਼ਿੰਗ ਸਕੱਤਰ, ਸ਼੍ਰੀ ਬਲਵਿੰਦਰ ਸਿੰਘ ਵਿੱਤ ਸਕੱਤਰ,ਸ਼੍ਰੀ ਕੇਵਲ ਕ੍ਰਿਸ਼ਨ ਸਕੱਤਰ , ਸ ਮਲਕੀਅਤ ਸਿੰਘ ,ਸ਼੍ਰੀ ਰਮੇਸ਼ ਕਪੂਰ, ਇੰਸ ਮਲਕੀਅਤ ਸਿੰਘ, ਸ ਭੁਪਿੰਦਰ ਸਿੰਘ,ਸ਼੍ਰੀ ਅਲੀਵਨ ਮਸੀਹ, ਸ ਐਨ ਪੀ ਸਿੰਘ, ਸ ਕਸ਼ਮੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਹ ਮੇਲਾ ਸੋਸਾਇਟੀ ਦੀ ਕਲਚਰਲ ਸਕੱਤਰ ਸ੍ਰੀਮਤੀ ਸੁਮਨ ਠਾਕੁਰ ਜੀ ਦੀ ਦੇਖ ਰੇਖ ਹੇਠ ਸ਼੍ਰੀਮਤੀ ਸੁਖਵਿੰਦਰ ਕੌਰ ਸ਼ੇਰਗਿੱਲ, ਮੈਡਮ ਸਿੰਮੀ ਵਾਲਿਆ,ਮੈਡਮ ਕਮਲੇਸ਼ ਕਾਂਤਾ, ਡਾ ਕਿਰਨ ਅਰੋੜਾ ਦੀ ਟੀਮ ਵਲੋਂ ਆਯੋਜਿਤ ਕੀਤਾ ਗਿਆ।

NO COMMENTS

LEAVE A REPLY