ਨਿਗਮ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਦੇ ਵਿਰੋਧ ਵਿੱਚ ਹੋਵੇਗੀ ਗੇਟ ਮੀਟਿੰਗ-ਚੇਅਰਮੈਨ

0
138

ਭਗਤਾਂਵਾਲਾ ਡੰਪ ਤੋਂ ਜੇਸੀਬੀ ਹਟਾਏ ਜਾਣ ਤੇ ਕਰਮਚਾਰੀਆਂ ਵਿੱਚ ਰੋਸ਼

ਅੰਮ੍ਰਿਤਸਰ,28 ਮਈ (ਰਾਜਿੰਦਰ ਧਾਨਿਕ)- ਮਹਾਂਨਗਰ ਦੀਆਂ 85 ਵਾਰਡਾਂ ਵਿਚੋਂ ਗੰਦਗੀ ਉਠਾ ਕੇ ਭਗਤਾਂ ਵਾਲਾ ਡੰਪ ਤੇ ਕੂੜਾ ਸੁੱਟਣ ਲਈ ਨਗਰ ਨਿਗਮ ਦੀਆਂ ਟਰਾਲੀਆਂ ਅਕਸਰ ਕੂੜੇ ਦੇ ਵਿੱਚ ਫੱਸ ਜਾਂਦੀਆਂ ਹਨ। ਫੱਸੇ ਵਾਹਨਾਂ ਨੂੰ ਕੱਢਣ ਅਤੇ ਕੂੜੇ ਦੇ ਢੇਰਾਂ ਤੱਕ ਪਹੁੰਚਾਉਣ ਲਈ 2 ਜੇ ਸੀ ਬੀ ਰੱਖੀਆਂ ਹੋਈਆਂ ਸਨ। ਭਗਤਾਂਵਾਲਾ ਡੰਪ ਤੋ ਦੋਨੋਂ ਜੇ.ਸੀ.ਬੀ ਨੂੰ ਹਟਾਉਣ ਦੇ ਨਾਲ ਨਿਗਮ ਕਰਮਚਾਰੀਆਂ ਨੂੰ ਮੁਸ਼ਕਲਾਂ ਖੜ੍ਹੀਆਂ ਹੋਣ ਨਾਲ ਉਨ੍ਹਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਮਿਊਂਸੀਪਲ ਯੂਥ ਇੰਪਲਾਈਜ਼ ਫੈਡਰੇਸ਼ਨ ਅੰਮ੍ਰਿਤਸਰ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਗਰ ਨਿਗਮ ਦੇ ਸੈਕਟਰੀ ਅਤੇ ਆਟੋ ਵਰਕਸ਼ਾਪ ਦੇ ਇੰਚਾਰਜ ਸੁਸ਼ਾਂਤ ਭਾਟੀਆਂ ਵੱਲੋਂ ਭਗਤਾਂਵਾਲਾ ਡੰਪ ਤੋਂ ਜੇ.ਸੀ.ਬੀ ਹਟਾਏ ਜਾਣ ਨਾਲ ਕਰਮਚਾਰੀਆਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਮੁਸ਼ਕਿਲਾਂ ਨੂੰ ਲੈ ਕੇ ਜੂਨੀਅਨ ਮੇਅਰ ਅਤੇ ਕਮਿਸ਼ਨਰ ਕੋਲ ਵੀ ਜਾਵੇਗੀ। ਕਰਮਚਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਕੀਤੇ ਜਾਣ ਉਪਰੰਤ ਸੋਮਵਾਰ ਨੂੰ ਗੇਟ ਮੀਟਿੰਗ ਕੀਤੀ ਜਾਵੇਗੀ ਪਰ ਫਿਰ ਵੀ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਕਰਮਚਾਰੀ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਦੱਸਣਯੋਗ ਹੈ ਕਿ ਜਦੋਂ ਦਾ ਸੈਕਟਰੀ ਸੁਸ਼ਾਂਤ ਭਾਟੀਆਂ ਨੂੰ ਆਟੋ ਵਰਕਸ਼ਾਪ ਦਾ ਇੰਚਾਰਜ ਲਗਾਇਆ ਹੈ। ਉਸ ਤੋਂ ਬਾਅਦ ਮਿਊਸਿਪਲ ਯੂਥ ਇੰਪਲਾਈਜ਼ ਫੈਡਰੇਸ਼ਨ,ਚੇਅਰਮੈਨ ਮਹੇਸ਼ ਖੰਨਾ ਵੱਲੋਂ ਰਿਕਾਰਡ ਪੇਸ਼ ਕਰਨ ਦੇ ਮਾਮਲੇ ਅਤੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵੱਲੋਂ ਸੈਕਟਰੀ ਸੁਸ਼ਾਂਤ ਭਾਟੀਆ ਦਾ ਡੋਪ ਟੈਸਟ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਘੇਰਿਆ ਗਿਆ ਹੈ।
ਇਸ ਸਬੰਧੀ ਸੈਕਟਰੀ ਅਤੇ ਵਰਕਸ਼ਾਪ ਦੇ ਇੰਚਾਰਜ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਵਿਭਾਗ ਦੇ ਅਧਿਕਾਰੀ ਡੈਂਟ ਰਜਿਸਟਰ ਤੇ ਆਪਣੀ ਸਹਿਮਤੀ ਦੇਵੇਗਾ। ਉਸ ਵਾਹਣ ਵਿੱਚ ਬਿਨਾਂ ਕਿਸੇ ਆਨਾਕਾਨੀ ਦੇ ਤੇਲ ਪਾਇਆ ਜਾ ਰਿਹਾ ਹੈ।

NO COMMENTS

LEAVE A REPLY