ਮਾਂ ਦਾ ਦੁੱਧ ਬੱਚੇ ਲਈ ਕੀਮਤੀ ਦਾਤ : ਔਰਤਾਂ ਦੇ ਰੋਗ ਮਾਹਰ ਡਾ.ਕੀਰਤੀ ਗੋਇਲ

0
21

 

ਬੁਢਲਾਡਾ, 1 ਅਗਸਤ -(ਦਵਿੰਦਰ ਸਿੰਘ ਕੋਹਲੀ)-ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਪ੍ੜਰਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਵਿਸਵ ਸਤਨਪਾਨ ਜਾਗਰੂਕਤਾ ਹਫਤਾ ਤਹਿਤ ਅੱਜ ਲੋਕਾਂ ਨੂੰ ਸਤਨਪਾਨ ਪ੍ਰਤੀ ਜਾਗਰੂਕ ਕਰਨ ਲਈ ਵਿਸਵ ਸਤਨਪਾਨ ਜਾਗਰੂਕਤਾ ਹਫਤਾ 01 ਅਗਸਤ ਤੋਂ 07 ਅਗਸਤ ਤੱਕ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ ਬੱਚਿਆਂ ਦੀ ਸਿਹਤ ਵਿਚ ਸੁਧਾਰ ਅਤੇ ਦੁੱਧ ਚੁੰਘਾਉਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਜਾਗਰੁਕਤਾ ਮੁਹਿੰਮ ਦੀ ਲਗਾਤਾਰਤਾ ਵਿਚ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਸਤਨਪਾਨ ਜਾਗਰੂਕਤਾ ਸੈਮੀਨਾਰ ਲਾਇਆ ਗਿਆ। । ਇਸ ਮੌਕੇ ਸਰਕਾਰੀ ਹਸਪਤਾਲ ਬੁਢਲਾਡਾ ਵਿਚ ਨਵ ਨਿਯੁਕਤ ਔਰਤਾਂ ਦੇ ਰੋਗ ਮਾਹਰ ਅਤੇ ਪ੍ਰਸਿੱਧ ਡਾ.ਕੀਰਤੀ ਗੋਇਲ ਅਤੇ ਬੱਚਿਆ ਦੇ ਰੋਗ ਮਾਹਰ ਡਾ. ਅਮਨਦੀਪ ਗੋਇਲ ਅਤੇ ਹਰਬੰਸ ਮੱਤੀ ਬਲਾਕ ਐਜੂਕੇਟਰ ਨੇ ਸਾਂਝੇ ਰੁਪ ਵਿਚ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਕੀਮਤੀ ਦਾਤ ਹੁੰਦੀ ਹੈ । ਨਵਜੰਮੇ ਬੱਚੇ ਨੂੰ ਪੋਸ਼ਣ, ਸੁਰੱਖਿਆ ਅਤੇ ਪਿਆਰ ਦੀ ਲੋੜ ਹੁੰਦੀ ਹੈ, ਇਹਨਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਮਾਂ ਦਾ ਦੁੱਧ ਚੁੰਘਾਉਣ ਨਾਲ ਸੰਭਵ ਹੋ ਸਕਦੀ ਹੈ । ਮਾਂ ਦਾ ਦੁੱਧ, ਬੱਚੇ ਦੇ ਸੰਪੂਰਨ ਵਿਕਾਸ ਲਈ ਪੋਸ਼ਣ ਦਾ ਸਭ ਤੋਂ ਚੰਗਾ ਸਰੋਤ ਹੁੰਦਾ ਹੈ ਅਤੇ ਬੱਚੇ ਦੇ ਛੇ ਮਹੀਨੇ ਦੀ ਅਵਸਥਾ ਤੱਕ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਕੋਈ ਵਿਕਲਪਿਕ ਭੋਜਨ ਨਹੀਂ ਦੇਣਾ ਚਾਹੀਦਾ । ਦੁੱਧ ਚੁੰਘਾਉਣ ਇੱਕ ਤਕਨੀਕ ਹੈ ਜੋ ਹਰ ਮਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿਵੇਂ ਪ੍ਰਯੋਗ ਕਰਨੀ ਹੈ । ਇਸ ਦੇ ਨਾਲ ਹੀ ਮਾਂ ਨੂੰ ਇਸ ਨਾਲ ਸੰਬੰਧਿਤ ਹੋਰਨਾਂ ਪਹਿਲੂਆਂ ਬਾਰੇ ਜਾਣਕਾਰੀ ਵੀ ਹਾਸਿਲ ਕਰਨੀ ਚਾਹੀਦੀ ਹੈ । ਇਸ ਮੁਹਿੰਮ ਤਹਿਤ ਬਲਾਕ ਵਿਖੇ ਵੱਖ ਵੱਖ ਸਿਹਤ ਕੇਂਦਰਾਂ ਤੇ ਜਾਗਰੂਕਤਾ ਕੈਂਪ ਲਗਾ ਕੇ ਨਵਜਾਤ ਸ਼ਿਸ਼ੂਆਂ ਦੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਵੀ ਸਤਨਪਾਨ ਦੀ ਮਹੱਹਤਾ ਬਾਰੇ ਜਾਗਰੂਕ ਕੀਤਾ ਜਾਵੇਗਾ । ਇਸ ਤਹਿਤ ਬਲਾਕ ਬੁਢਲਾਡਾ ਦੇ ਸਿਹਤ ਕੇਂਦਰਾਂ ਤੇ ਤੈਨਾਤ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਕਿਹਾ ਕਿ ਬ੍ਰੈਸਟਫੀਡਿੰਗ ਵੀਕ ਬਾਰੇ ਵੱਧ ਤੋ ਵੱਧ ਜਾਗਰੂਕਤਾ ਕੀਤੀ ਜਾਏ ਤਾਂ ਸਿਹਤ ਕੇਂਦਰਾਂ ਤੇ ਆਉਣ ਵਾਲੀਆਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦੇ ਦੁੱਧ ਦੀ ਮਹੱਤਤਾ ਦੀ ਜਾਣਕਾਰੀ ਦਿੱਤੀ ਜਾਵੇ । ਉਹਨਾਂ ਨੇ ਕਿਹਾ ਕਿ ਸਤਨਪਾਨ ਨੂੰ ਲੈ ਕੇ ਕਈ ਵਾਰ ਲੋਕਾਂ ਵਿਚ ਬਹੁਤ ਗਲਤ ਧਾਰਨਾਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਣਾ ਬਹੁਤ ਜਰੂਰੀ ਹੈ ।

NO COMMENTS

LEAVE A REPLY