ਅੰਮ੍ਰਿਤਸਰ,7 ਜੁਲਾਈ (ਅਰਵਿੰਦਰ ਵੜੈਚ)- ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਦੇ ਕਰੀਬ ਦੋ ਮਹੀਨੇ ਤੋ ਕੁਰਸੀ ਖਾਲੀ ਪਈ ਰਹਿਣ ਦੇ ਬਾਅਦ ਇਕ ਵਾਰੀ ਫਿਰ ਸੰਦੀਪ ਰਿਸ਼ੀ ਨਿਗਮ ਕਮਿਸ਼ਨਰ ਦੀ ਕੁਰਸੀ ਤੇ ਬਿਰਾਜਮਾਨ ਹੋਣਗੇ। ਇਹਨਾਂ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਆਰਜ਼ੀ ਤੌਰ ਤੇ ਨਿਗਮ ਕਮਿਸ਼ਨਰ ਦਾ ਚਾਰਜ ਦਿੱਤਾ ਗਿਆ ਹੈ। ਪਰ ਰੈਗੂਲਰ ਨਿਗਮ ਕਮਿਸ਼ਨਰ ਦੀ ਕੁਰਸੀ ਤੇ ਬਿਰਾਜਮਾਨ ਹੋਣ ਦੇ ਚਲਦਿਆਂ ਨਗਰ ਨਿਗਮ ਦੇ ਅਧਿਕਾਰੀਆਂ,ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਤਜ਼ਰਬੇਕਾਰ ਕਮਿਸ਼ਨਰ ਦੇ ਤੌਰ ਤੇ ਸੰਦੀਪ ਰਿਸ਼ੀ ਦੇ ਦੋਬਾਰਾ ਆਉਂਣ ਤੇ ਨਿਗਮ ਦੀ ਗੱਡੀ ਇਕ ਵਾਰੀ ਫਿਰ ਪਟਰੀ ਤੇ ਦੌੜਨਾ ਸ਼ੁਰੂ ਕਰ ਦੇਵੇਗੀ।