ਅੰਮ੍ਰਿਤਸਰ ਵਿਖੇੇ ਤੀਬਰ ਦਸਤ ਰੋਕੂ ਪੰਦਰਵਾੜਾ ਪੂਰੇ ਜਿਲੇ੍ ਭਰ ਵਿਚ ਮਨਾਇਆ

0
22

ਅੰਮ੍ਰਿਤਸਰ 7 ਜੁਲਾਈ (ਪਵਿੱਤਰ ਜੋਤ) : ਆਜਾਦੀ ਦਾ ਅੰਮ੍ਰਿਤ ਮਹੋਸਤਵ ਤਹਿਤ ਬਰਸਾਤੀ ਮੌਸਮ ਦੌਰਾਣ ਖਾਸ ਕਰਕੇ ਛੋਟੇ ਬੱਚਿਆ ਨੂੰ ਦਸਤ ਰੋਗਾਂ ਤੋਂ ਬਚਾਉਣ ਲਈ ਜਾਗਰੂਕ ਕਰਨ ਸੰਬਧੀ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠ ਜਿਲਾ੍ ਅੰਮ੍ਰਿਤਸਰ ਵਿਖੇੇ ਤੀਬਰ ਦਸਤ ਰੋਕੂ ਪੰਦਰਵਾੜਾ ਪੂਰੇ ਜਿਲੇ੍ ਭਰ ਵਿਚ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੀ ਮੋਨਿਟਰਿੰਗ ਸਟੇਟ ਮੋਨਟਿਿਰੰਗ ਅਫਸਰ ਕਮ ਡਿਪਟੀ ਡਾਇਰੈਕਟਰ ਡਾ ਨੀਸ਼ਾ ਸਾਹੀ ਵਲੋ ਕੀਤੀ ਗਈ ।ਜਿਸ ਦੌਰਾਣ ਉਹਨਾਂ ਵਲੋਂਂ ਸਿਵਲ ਹਸਪਤਾਲ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਓ.ਆਰ.ਐਸ./ਜਿੰਕ ਕਾਰਨਰ ਅਤੇ ਬੱਚਾ ਵਿਭਾਗ ਦਾ ਨਿਰੀਖਣ ਕੀਤਾ।ਇਸ ਮੌਕੇ ਉਹਨਾਂ ਵਲੋਂ ਬੱਚਾ ਵਿਭਾਗ ਅੰਦਰ ਮੌਜੂਦ ਮਾਪਿਆਂ ਅਤੇ ਮਰੀਜਾਂ ਨੂੰ ਇਸ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ੳ.ਆਰ.ਐਸ., ਜਿੰਕ ਦੀਆਂ ਗੋਲੀਆਂ,ਦਸਤ ਰੋਗ ਵਿਚ ਸਾਵਧਾਨੀਆਂ, ਡੀਹਾਈਡ੍ਰੇਸ਼ਨ, ਮਾਂ ਦੇ ਦੁਧ ਦੀ ਮੱਹਤਤਾ ਅਤੇ ਹੱਥ ਧੋਣ ਦੀ ਵਿਧੀ ਬਾਰੇ ਆਦਿ ਜਾਗਰੂਕ ਕੀਤਾ। ਉਹਨਾਂਨੇ ਕਿਹਾ ਕਿ ਮਿਤੀ 04 ਜੁਲਾਈ 2022 ਤੋਂ ਲੈਕੇ 17 ਜੁਲਾਈ 2022 ਤੱਕ ਚਲਾਏ ਜਾ ਰਹੇ, ਇਸ ਪੰਦਰਵਾੜੇ ਦਾ ਮੁੱਖ ਮੰਤਵ ਪਿਛਲੇ 6 ਸਾਲ ਤੋਂ ਛੋੱਟੇ ਬਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਮੌਤਾਂ ਦਾ ਮੇਨ ਕਾਰਣ ਦਸਤ ਰੇਗ ਹੀ ਹੁੰਦਾ ਹੈ, ਇਸ ਲਈ ਭਾਰਤ ਸਰਕਾਰ ਵਲੋਂ ਪਿਛਲੇ 6 ਸਾਲਾ ਤੋਂ ਇਹ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ।
ਜਿਲ੍ਹਾ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਣ ਹਰ ਘਰ ਵਿਚ ਜਿੱਥੇ 0 ਤੋ 5 ਸਾਲ ਤੋਂ ਛੋਟੇ ਬੱਚੇ ਹਨ, ਆਸ਼ਾ ਵਲੋਂ ਓ.ਆਰ.ਐਸ. ਦੇ ਪੈਕਟ ਮੁਫਤ ਵੰਡੇ ਜਾ ਰਹੇ ਹਨ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ।ਇਸ ਪੰਦਰਵਾੜੇ ਦੌਰਾਣ ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਵਲੋਂ ਅੰਮ੍ਰਿਤਸਰ ਜਿਲੇ ਭਰ ਵਿਚ ਘਰਾਂ ਘਰਾਂ ਵਿਚ ਦਸਤ ਰੋਗਾਂ ਸੰਬਧੀ ਜਾਗਰੂਕਤ ਕੀਤਾ ਜਾਵੇਗਾ ਅਤੇ ਉ.ਆਰ.ਐਸ.ਦੇ ਘੋਲ ਦੀ ਮਹੱਤਤਾ ਦੇ ਨਾਲ ਨਾਲ ਹੱਥ ਧੋਣ ਦੀ ਵਿਧੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ, ਸੀਂਨੀਅਰ ਮੈਡੀਕਲ ਅਫਸਰ ਡਾ ਚੰਦਰ ਮੋਹਨ, ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਸਰਤਾਜ ਸਿੰਘ, ਡਾ ਜਸਕਰਨ, ਡਾ.ਅਰਸ਼ਦੀਪ ਕੌਰ, ਡਿਪਟੀ ਐਮ.ਈ.ਆਈ.ਉ.ਅਮਰਦੀਪ ਸਿੰਘ ਅਤੇ ਸਟਾਫ ਹਾਜਰ ਸੀ।

NO COMMENTS

LEAVE A REPLY