ਡੀ.ਐਮ ਡਾਇਗਨੌਸਟਿਕ ਸੈਂਟਰ ਦਾ ਮਾਮਲਾ…..

0
20

 

ਲਿੰਗ ਨਿਰਧਾਰਿਤ ਕਰਨ ਵਾਲਿਆਂ ਨੂੰ ਸ਼ਲਟਰ ਦੇਣਾ ਸ਼ਰਮਨਾਕ- ਪੰਡਿਤ ਰਕੇਸ਼ ਸ਼ਰਮਾ
________
ਨਿਰਪੱਖ ਕਾਰਵਾਈ ਲਈ ਪ੍ਰਮੁੱਖ ਸਕੱਤਰ ਨੂੰ ਲਿਖਿਆ ਪੱਤਰ
________
ਅੰਮ੍ਰਿਤਸਰ,23 ਜੂਨ (ਪਵਿੱਤਰ ਜੋਤ)- ਵੱਖ-ਵੱਖ ਸਰਕਾਰਾਂ ਦੇ ਨੇਤਾਵਾਂ ਅਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋਂ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਦੇ ਖਿਲਾਫ ਸਖ਼ਤੀ ਨਾਲ ਨਿਪਟਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ। ਪਰ ਦੂਸਰੇ ਪਾਸੇ ਭਰੂਣ ਹੱਤਿਆ ਕਰਨ ਜਾਂ ਕਰਵਾਉਣ ਵਿੱਚ ਸ਼ਾਮਿਲ ਲੋਕਾਂ ਨੂੰ ਬਚਾਉਣ ਵਿੱਚ ਹਰ ਹੱਥਕੰਡੇ ਵਰਤੇ ਜਾ ਰਹੇ ਹਨ। ਇੰਪਲਾਇਜ਼ ਵੈਲਫੇਅਰ ਐਸੋਸੀਏਸ਼ਨ ਸਿਵਲ ਹਸਪਤਾਲ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਉਚੇਚੇ ਤੌਰ ਕਾਰਵਾਈ ਕਰਨ ਲਈ ਪੱਤਰ ਲਿਖਿਆ ਗਿਆ ਹੈ।
ਐਸੋਸੀਏਸ਼ਨ ਦੇ ਚੇਅਰਮੈਨ
ਪੰਡਿਤ ਰਕੇਸ਼ ਸ਼ਰਮਾ,ਪ੍ਰਧਾਨ ਸੁਮਿਤ ਕੁਮਾਰ ਨੇ ਡੀ.ਐਮ ਡਾਇਗਨੋਸਟਿਕ ਸੈਂਟਰ ਦੇ ਡਾਕਟਰਾਂ ਵੱਲੋਂ ਲਿੰਗ ਨਿਰਧਾਰਿਤ ਟੈਸਟ ਕਰਦਿਆਂ ਰੰਗੇ ਹੱਥੀਂ ਫੜੇ ਜਾਣ ਦੀ ਸ਼ਿਕਾਇਤ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰਨ ਅਤੇ ਸੈਂਟਰ ਸੀਲ ਕਰਨ ਸਬੰਧੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੈਂਟਰ ਦੇ ਡਾਕਟਰਾਂ ਦੀ ਟੀਮ ਨੂੰ ਰੰਗੇ ਹੱਥੀ ਫੜ੍ਹ ਕੇ ਪੁਲਿਸ ਥਾਣਾ ਮਜੀਠਾ ਰੋਡ ਵੱਲੋਂ ਐਫ.ਆਈ. ਆਰ ਦਰਜ ਕੀਤੀ ਗਈ ਹੈ। ਪਰ ਇਸ ਮਾਮਲੇ ਵਿੱਚ ਸ਼ਾਮਲ ਕਈ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਡਾਕਟਰਾਂ ਅਤੇ ਦਲਾਲਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਆਨਾ-ਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਸਰਜਨ ਚਰਨਜੀਤ ਸਿੰਘ ਜੋ ਕਾਬਿਲ ਅਫਸਰ ਹਨ ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਲਿੰਗ ਨਿਧਾਰਤ ਕਰਨ ਵਾਲਿਆਂ ਦੇ ਕੇਸ ਦੀ ਪੈਰਵਾਈ ਲਈ ਇਕ ਇਮਾਨਦਾਰ ਅਧਿਕਾਰੀ ਦੀ ਦੇਖ ਰੇਖ ਵਿੱਚ ਟੀਮ ਬਣਾਉਣ ਅਤੇ ਸਿਵਲ ਸਰਜਨ ਕੇਸ ਦੀ ਨਿਗਰਾਨੀ ਕਰਨ ਤਾਂ ਕਿ ਅਜਿਹੇ ਘਿਣੌਨੇ ਕੰਮ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ।
ਰਕੇਸ਼ ਸ਼ਰਮਾ ਅਤੇ ਸੁਮਿਤ ਕੁਮਾਰ ਨੇ ਕਿਹਾ ਕਿ ਸਿਵਲ ਸਰਜਨ ਦਫ਼ਤਰ ਦੇ ਡਿਪਟੀ ਮਾਸ ਮੀਡੀਆ ਅਫ਼ਸਰ ਅਮਨਦੀਪ ਸਿੰਘ ਨੇ ਵੀ ਸਾਡੇ ਧਿਆਨ ਵਿੱਚ ਲਿਆਂਦਾ ਹੈ ਕਿ ਥਾਣਾ ਮਜੀਠਾ ਰੋਡ ਦੇ ਅਧਿਕਾਰੀ ਮਾਮਲੇ ਨੂੰ ਲੈ ਕੇ ਬਹੁਤ ਹੀ ਟਾਲ ਮਟੋਲ ਕਰ ਰਹੇ ਹਨ,ਕਹਿੰਦੇ ਹਨ ਕਿ ਮੈਨੂੰ ਧਰਾਵਾਂ ਦਾ ਪਤਾ ਨਹੀਂ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਸਬੰਧਤ ਅਧਿਕਾਰੀ ਦੇ ਖਿਲਾਫ ਕਾਰਵਾਈ ਸਬੰਧੀ ਲਿਖਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਮੈਡੀਕਲ ਕੌਂਸਲ ਨੂੰ ਇੱਕ ਪੱਤਰ ਲਿਖਕੇ ਸੈਂਟਰ ਦੇ ਡਾਕਟਰਾਂ ਦੀ ਰਜਿਸਟ੍ਰੇਸ਼ਨ ਕੈਸਲ ਕਰਨ ਲਈ ਕਿਹਾ ਜਾਵੇ। ਸਿਵਲ ਸਰਜਨ ਅੰਮ੍ਰਿਤਸਰ ਨੂੰ ਇਹ ਵੀ ਹਦਾਇਤ ਕੀਤੀ ਜਾਵੇ ਕਿ ਡੀ.ਐਮ ਡਾਇਗਨੋਸਟਿਕ ਸੈਂਟਰ ਨੂੰ ਸੀਲ ਕਰਵਾਇਆ ਜਾਵੇ। ਅਜਿਹੇ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਦਿਆਂ ਜਨਮ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ ਵਿੱਚ ਮਾਰਨ ਤੋਂ ਰੋਕਿਆ ਜਾਵੇ।

NO COMMENTS

LEAVE A REPLY