ਲੈਕਟੇਸ ਰਜਿ: ਵੱਲੋਂ ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਲਈ ਖਾਸ ਉਪਰਾਲੇ-ਵੜੈਚ
______
ਅੰਮ੍ਰਿਤਸਰ,25 ਮਈ (ਪਵਿੱਤਰ ਜੋਤ )- ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਦੇ ਉਦੇਸ਼ ਦੇ ਨਾਲ ਬਿਊਟੀ ਬੰਗਲਾ ਚੌਕ, ਸ਼ੇਰੇ-ਪੰਜਾਬ ਐਵਨੀਉ, ਮਜੀਠਾ ਰੋਡ ਵਿਖੇ ਛਿਮਾਹੀ ਬਿਊਟੀ ਪਾਰਲਰ ਕੋਰਸ ਦਾ ਆਰੰਭ ਕੀਤਾ ਗਿਆ। ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ (ਲੈਕਟੇਸ ਰਜਿ:) ਵਲੋਂ ਆਈ.ਆਰ.ਜੀ ਸਕੀਮ ਤਹਿਤ ਮਾਈ ਭਾਗੋ ਗੌਰਮੈਂਟ ਪੋਲਟੈਕਨਿਕਲ ਕਾਲਿਜ਼ ਦੇ ਸਹਿਯੋਗ ਦੇ ਨਾਲ ਲੜਕੀਆਂ ਤੇ ਮਹਿਲਾਵਾਂ ਨੂੰ ਬਿਊਟੀ ਪਾਰਲਰ ਦੇ ਵੱਖ ਵੱਖ ਕੰਮਾਂ ਦੀ ਟਰੇਨਿੰਗ ਦਿੱਤੀ ਜਾਵੇਗੀ।
ਕਾਲਿਜ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਪ੍ਰੋਫੈਸਰ ਨਰੇਸ਼ ਕੁਮਾਰ ਲੂਥਰਾ,ਰਵੀ ਕੁਮਾਰ,ਰਾਮ ਸਰੂਪ,ਰਾਜ ਕੁਮਾਰ ਨੇ ਸੈਂਟਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚਲਾਏ ਗਏ ਅਜਿਹੇ ਸੈਂਟਰਾਂ ਦਾ ਮੁੱਖ ਉਦੇਸ਼ ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣਾ ਹੈ। ਜਿਸ ਨਾਲ ਉਹ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਆਪਣਾ ਅਤੇ ਹੋਰ ਦੂਸਰਿਆਂ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਅਦਾ ਕਰਨ। ਉਹਨਾਂ ਵੱਲੋਂ ਸੈਂਟਰ ਵਿੱਚ ਚਲਾਏ ਜਾਣ ਵਾਲੇ ਕੋਰਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਵੀ ਕੀਤਾ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ,ਚੇਅਰਮੈਨ ਰਾਜੇਸ਼ ਸਿੰਘ ਜੌੜਾ,ਰਜਿੰਦਰ ਸ਼ਰਮਾ,ਜਤਿੰਦਰ ਅਰੋੜਾ, ਰਜਿੰਦਰ ਸਿੰਘ ਰਾਵਤ, ਪਵਿੱਤਰਜੋਤ ਵੱਲੋਂ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਥਾ ਪਿਛਲੇ ਕਰੀਬ 25 ਸਾਲਾਂ ਤੋਂ ਸਮਾਜ ਨੂੰ ਬਿਹਤਰ ਸੇਵਾਵਾਂ ਭੇਂਟ ਕਰਦੀ ਆ ਰਹੀ ਹੈ। ਉਨ੍ਹਾਂ ਵੱਲੋਂ ਪਹਿਲਾਂ ਵੀ ਅਨੇਕਾਂ ਬਿਊਟੀ ਪਾਰਲਰ ਅਤੇ ਸਿਲਾਈ ਸੈਂਟਰਾਂ ਦੇ ਜਰੀਏ ਸੈਂਕੜੇ ਲੜਕੀਆਂ ਅਤੇ ਮਹਿਲਾਵਾਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ। ਸੈਂਟਰ ਇੰਚਾਰਜ ਲਵਲੀਨ ਵੜੈਚ ਵੱਲੋਂ ਆਏ ਹੋਏ ਮਹਿਮਾਨਾਂ ਸੈਂਟਰ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ।