ਗੁਰੂ ਨਗਰੀ ਦੇ ਲੋਕਾਂ ਨੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਦਾ ਕੀਤਾ ਸਨਮਾਨ

0
16

ਕਰਮਚਾਰੀਆਂ ਦੇ ਹੱਕਾਂ ਲਈ ਹਮੇਸ਼ਾਂ ਲੜਾਂਗੇ ਲੜਾਈ-ਵਿਨੋਦ ਬਿੱਟਾ, ਸੁਰਿੰਦਰ ਟੋਨਾ
_____
ਅੰਮ੍ਰਿਤਸਰ,25 ਮਈ (ਰਾਜਿੰਦਰ ਧਾਨਿਕ)- ਕਰਮਚਾਰੀਆਂ ਦੇ ਹੱਕ ਵਿੱਚ ਪੰਜਾਬ ਪੱਧਰ ਤੱਕ ਖਾਸ ਉਪਰਾਲੇ ਕਰਨ ਵਾਲੀ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਦਾ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੇ ਦੌਰਾਨ ਢੋਲ ਦੀ ਥਾਪ ਦੇ ਮਹਿਮਾਨਾਂ ਨੂੰ ਸਿਰੋਪੇ ਅਤੇ ਨੋਟਾਂ ਦੇ ਹਾਰ ਪਹਿਨਾ ਕੇ ਸੁਆਗਤ ਕੀਤਾ ਗਿਆ। ਸ਼ਹਿਰ ਦੀਆਂ ਕਰੀਬ ਇੱਕ ਦਰਜਨ ਵਾਰਡਾਂ ਦੇ ਲੋਕਾਂ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਕੰਮ ਕਰਨ ਵਾਲੀ ਫੈਡਰੇਸ਼ਨ ਦਾ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿੱਤਾ। ਪੰਜਾਬ ਪ੍ਰਧਾਨ ਵਿਨੋਦ ਬਿੱਟਾ,ਚੇਅਰਮੈਨ ਸੁਰਿੰਦਰ ਟੋਨਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਫੈਡਰੇਸ਼ਨ ਨਗਰ ਨਿਗਮ ਅਤੇ ਹੋਰ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਆਵਾਜ ਹਮੇਸ਼ਾਂ ਬੁਲੰਦ ਕਰਦੀ ਰਹੀ ਹੈ। ਅੱਗੇ ਤੋਂ ਵੀ ਉਹਨਾਂ ਦੇ ਉਪਰਾਲੇ ਹਮੇਸ਼ਾ ਜਾਰੀ ਰਹਿਣਗੇ। ਫੈਡਰੇਸ਼ਨ ਵੱਲੋਂ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਜਾਵੇਗੀ। ਉਹਨਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਿੱਚ ਕੰਮ ਕਰਦੇ ਕਰਮਚਾਰੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਤੇ ਸੈਨਟਰੀ ਇੰਸਪੈਕਟਰ ਰਾਕੇਸ਼ ਗਿੱਲ,ਕੇਵਲ ਕੁਮਾਰ,ਕਸਤੂਰੀ ਲਾਲ,ਸੁਖਦੇਵ ਕੁਮਾਰ,ਵਿਜੇ ਕੁਮਾਰ,ਰਿਸ਼ੀ,ਸੁਰਿੰਦਰ ਕੁਮਾਰ, ਨਿਰਮਲ ਭੱਟੀ,ਰਕੇਸ਼,ਦਿਸ਼ਾ, ਸ਼ਾਹਬੀਰ ਸਮੇਤ ਕਈ ਕਰਮਚਾਰੀ ਅਤੇ ਵਾਰਡ ਵਾਸੀ ਮੌਜੂਦ ਸਨ।

NO COMMENTS

LEAVE A REPLY