ਸਕੂਲ  ਬੱਸਾਂ ਉਤੇ  ‘ਚਾਈਲ਼ਡ ਹੈਲਪ ਲਾਇਨ’ ਦੇ ਸਟਿਕਰ ਲਗਾਉਣ ਦੀਆਂ ਹਦਾਇਤਾਂ

0
15

 

ਬੱਚਿਆਂ ਸਬੰਧੀ ਕਿਸੇ ਵੀ ਸਹਾਇਤਾ ਲਈ 1098 ਨੰਬਰ ਡਾਇਲ ਕਰੋ

ਅੰਮ੍ਰਿਤਸਰ, 9 ਮਈ (  ਰਾਜਿੰਦਰ ਧਾਨਿਕ)-ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹਾ ਪੱਧਰੀ ਚਾਈਲਡ ਲਾਇਨ ਐਡਵਾਇਜ਼ਰੀ ਬੋਰਡ’ ਦੀ ਮੀਟਿੰਗ ਕਰਦੇ ਹਦਾਇਕ ਕੀਤੀ ਕਿ ਬੱਚਿਆਂ ਦੀ ਸਹਾਇਤਾ ਲਈ ਰਾਸ਼ਟਰ ਪੱਧਰ ਤੇ ਚੱਲਦੀ ਹੈਲਪ ਲਾਇਨ ਦੇ ਫੋਨ ਨੰਬਰ 1098 ਨੂੰ ਦਰਸਾਉਂਦੇ ਸਟਿਕਰ ਹਰੇਕ ਸਕੂਲ ਬੱਸ ਉਤੇ ਲਗਾਏ ਜਾਣਤਾਂ ਜੋ ਬੱਚੇ ਲੋੜ ਵੇਲੇ ਕਿਸੇ ਵੀ ਤਰਾਂ ਦੀ ਮਦਦ ਲਈ ਸਹਾਇਤਾ ਮੰਗ ਸਕਣ। ਸ੍ਰੀ ਸੂਦਨ ਨੇ ਕਿਹਾ ਕਿ ਹਰੇਕ ਬੱਚੇ ਨੂੰ ਸਿੱਖਿਆਭੋਜਨ ਦੇਣ ਦੇ ਨਾਲ-ਨਾਲ ਵਿਕਾਸ ਦੇ ਬਰਾਬਰ ਮੌਕੇ ਦੇਣੇ ਵੀ ਸਾਡੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਕੋਈ ਵੀ  ਬੱਚਾ ਜਾਂ ਕੋਈ ਹੋਰ ਆਦਮੀ ਕਿਸੇ ਵੀ ਬੱਚੇ ਬਾਬਤ 1098 ਨੰਬਰ ਉਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਹ ਫ੍ਰੀ ਹੈਲਪ ਲਾਈਨ ਨੰਬਰ 24 ਘੰਟੇ ਕੰਮ ਕਰਦਾ ਹੈ ਤੇ ਸਰਕਾਰ ਦੀ ਅਗਵਾਈ ਵਿਚ ਇਸ ਨੰਬਰ ਤੋਂ ਪ੍ਰਾਪਤ ਹੋਏ ਕੇਸਾਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਵਿਚ ਲਾਵਾਰਿਸ ਮਿਲਦੇ ਬੱਚਿਆਂ ਨੂੰ ਕੁੱਝ ਦਿਨ ਠਹਿਰਾਉਣ ਲਈ ਪ੍ਰਬੰਧ ਕੀਤੇ ਜਾਣਤਾਂ ਜੋ ਬੱਚਿਆਂ ਦੇ ਵਾਰਸ ਜਾਂ ਮਾਂ-ਬਾਪ ਦੀ ਭਾਲ ਲਈ ਸਾਡੇ ਕਰਮਚਾਰੀਆਂ ਨੂੰ ਸਮਾਂ ਮਿਲ ਸਕੇ। ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੇ ਕੇਸਾਂ ਵਿਚ ਬੱਚਿਆਂ ਦਾ ਮੈਡੀਕਲ ਤਰਜੀਹੀ ਅਧਾਰ ਉਤੇ ਕੀਤਾ ਜਾਵੇ। ਉਨਾਂ ਚਾਈਲਡ ਲੇਬਰ’ ਦੇ ਕੇਸਾਂ ਵਿਚ ਲਗਾਤਾਰ ਛਾਪੇ ਮਾਰਨ ਲਈ ਵਿਭਾਗ ਨੂੰ ਹਦਾਇਤ ਕਰਦੇ ਇਸ ਲਈ ਵਾਹਨਾਂ ਅਤੇ ਪੁਲਿਸ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਸਮਾਜ ਵਿਚ ਅਜਿਹਾ ਅਪਰਾਧ ਕਰਨ ਦੀ ਕੋਈ ਜ਼ੁਅਰਤ ਨਾ ਕਰੇ। ਇਸ ਮੌਕੇ ਐਸ ਪੀ ਸ੍ਰੀ ਜਗਜੀਤ ਸਿੰਘ ਵਾਲੀਆਜਿਲ੍ਹਾ ਸਮਾਜ ਭਲਾਈ ਅਫਸਰ ਸ੍ਰੀ ਅਸੀਸਇੰਦਰ ਸਿੰਘਜਿਲ੍ਹਾ ਵੈਲਫੇਅਰ ਅਧਿਕਾਰੀ ਸ੍ਰੀ ਸੰਜੀਵ ਮੰਨਣਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰਸਹਾਇਕ ਲੇਬਰ ਕਮਿਸ਼ਨਰ ਸ੍ਰੀ ਸੰਤੋਖ ਸਿੰਘਜਿਲ੍ਹ੍ਹਾ ਸੂਚਨਾ ਅਧਿਕਾਰੀ ਸ੍ਰੀ ਰਣਜੀਤ ਸਿੰਘਸੈਕਟਰੀ ਰੈਡ ਕਰਾਸ ਸ੍ਰੀ ਤਜਿੰਦਰ ਰਾਜਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

NO COMMENTS

LEAVE A REPLY