ਪ ਸ ਸ ਫ ਦੇ ਝੰਡੇ ਹੇਠਾਂ ਮੁਲਾਜਮਾਂ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ

0
54

 

ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੋ

ਬਾਰਡਰ ਤੇ ਪੇਂਡੂ ਭੱਤੇ ਸਮੇਤ ਸਾਰੇ ਬੰਦ ਭੱਤੇ ਚਾਲੂ ਕਰੋ

ਅੰਮਿ੍ਤਸਰ, 17 ਅਕਤੂਬਰ (ਪਵਿੱਤਰ ਜੋਤ) : ਅੱਜ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ 1680-22 ਬੀ ਦੇ ਸੱਦੇ ਤੇ ਜਿਲ੍ਹਾ ਅੰਮ੍ਰਿਤਸਰ ਦੇ ਮੁਲਾਜਮਾਂ ਵਲੋਂ ਇੱਕ ਰੋਸ ਮੁਜਾਹਰਾ ਡੀ ਸੀ ਦਫਤਰ ਸਾਹਮਣੇ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ , ਆਸ਼ਾ ਵਰਕਰਜ਼ ਤੇ ਆਂਗਨਵਾੜੀ ਵਰਕਰਜ਼ ਦਾ ਭੱਤਾ ਦੁਗਣਾ ਕਰਕੇ ਵਾਅਦਾ ਨਿਭਾਇਆ ਜਾਵੇ, ਮੁਲਾਜਮਾਂ ਦਾ ਬਣਦਾ 10% ਡੀ ਏ, ਬੰਦ ਕੀਤਾ ਬਾਰਡਰ ਏਰੀਆ ਭੱਤਾ ਤੇ ਰਹਿੰਦੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਸਭ ਭੱਤੇ ਚਾਲੂ ਕਰਕੇ ਅਤੇ ਪੇ ਕਮਿਸ਼ਨ ਨੂੰ ਸਹੀ ਗੁਣਾਂਕ ਨਾਲ ਲਾਗੂ ਕਰਨ, ਤੇ ਪੇ ਕਮਿਸ਼ਨ ਦੇ ਬਣਦੇ ਬਣਾਏ ਦੇਣ ਦਾ ਐਲਾਨ ਦਿਵਾਲੀ ਤੋਂ ਪਹਿਲਾਂ ਕੀਤਾ ਜਾਵੇ। ਇਸ ਰੋਸ ਪਰਦਰਸ਼ਨ ਦੀ ਅਗਵਾਈ ਕਰਦਿਆਂ ਮੁਲਾਜਮ ਤੇ ਪੈਨਸ਼ਨਰਾਂ ਦੇ ਆਗੂ ਪ੍ਰਭਜੀਤ ਸਿੰਘ ਉੱਪਲ, ਦਰਸ਼ਨ ਸਿੰਘ ਛੀਨਾ,ਅਜੇ ਸਨੋਤਰਾ, ਜਸਵੰਤ ਰਾਏ,ਤਰਲੋਕ ਸਿੰਘ,ਬਲਕਾਰ ਸਿੰਘ ਵਲਟੋਹਾ, ਮਨਜੀਤ ਸਿੰਘ ਬਾਸਰਕੇ, ਬਲਰਾਜ ਸਿੰਘ ਭੰਗੂ, ਬਲਜਿੰਦਰ ਸਿੰਘ ਵਡਾਲੀ ਨੇ ਕਿਹਾ ਕਿ ਸਰਕਾਰ ਬਣਾਉਣ ਵੇਲੇ ਆਮ ਆਦਮੀ ਪਾਰਟੀ ਨੇ ਮੁਲਾਜਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਕਿ ਸਰਕਾਰ ਬਣਦਿਆਂ ਪੂਰੇ ਕਰਾਂਗੇ ਪਰ ਹੁਣ ਸੱਤ ਮਹੀਨੇ ਬੀਤ ਜਾਣ ਤੇ ਵੀ ਮੁਲਾਜਮਾਂ ਨੂੰ ਟਰਕਾਇਆ ਜਾ ਰਿਹਾ ਹੈ। ਇਸੇ ਕਰਕੇ ਮੁਲਾਜਮਾਂ ਦੀ ਪ੍ਮੁੱਖ ਫੈਡਰੇਸ਼ਨ ਵਲੋਂ ਅੱਜ ਤੋਂ ਇੱਕੀ ਅਕਤੂਬਰ ਤੱਕ ਸਾਰੇ ਜਿਲਿਆਂ ਚ ਪੰਜਾਬ ਸਰਕਾਰ ਵਿਰੁੱਧ ਰੋਸ ਮਜਾਹਰੇ ਕੀਤੇ ਜਾ ਰਹੇ ਹਨ।
ਯਾਦ ਰਹੇ ਕਿ ਤਿੰਨ ਲੱਖ ਦੇ ਲੱਗਭੱਗ ਆਊਟਸੋਰਸ ਤੇ ਸਕੀਮ ਵਰਕਰਜ਼ ਮੁਲਾਜਮ ਕਿਰਤ ਕਾਨੂੰਨ ਤੋਂ ਵੀ ਕਿਤੇ ਘੱਟ ਮਿਹਨਤਾਨਾ ਲੈ ਰਹੇ ਹਨ ਪਰ ਸਰਕਾਰ ਕੁੰਭਕਰਣ ਦੀ ਨੀਂਦ ਸੁੱਤੀ ਹੈ। ਇਸ ਕਰਕੇ ਮੁਲਾਜਮ ਜਿਲ੍ਹਾ ਰੋਸ ਵਿਖਾਵਿਆਂ ਤੋਂ ਅੱਗੇ ਇੱਕੀ ਅਕਤੂਬਰ ਨੂੰ ਮੁਲਾਜਮ ਆਗੂ ਸ਼ਹੀਦ ਨਛੱਤਰ ਧਾਲੀਵਾਲ ਦੀ ਬਰਸੀ ਤੇ ਮੋਗਾ ਵਿਖੇ ਇੱਕਠ ਕਰਕੇ ਸਰਕਾਰ ਨੂੰ ਚਿਤਾਵਨੀ ਦੇਣਗੇ ਅਤੇ ਸਤਾਰਾਂ ਦਸੰਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਰੈਲੀ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜਮ ਆਗੂ ਬਲਦੇਵ ਰਾਜ,ਗੁਰਮੀਤ ਕੌਰ, ਕੁਲਵਿੰਦਰ ਕੌਰ, ਹਰਦੇਵ ਭਕਨਾ, ਸਾਹਿਬ ਸੋਨੂੰ, ਭਵਾਨੀ ਫੇਰ, ਗਗਨਦੀਪ ਸਿੰਘ ਖਾਲਸਾ, ਰਕੇਸ਼ ਕੁਮਾਰ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਬਿਕਰਮਜੀਤ ਸਿੰਘ ਛੀਨਾ, ਕੁਲਦੀਪ ਕੁਮਾਰ ਨੇ ਵੀ ਸੰਬੋਧਨ ਕੀਤਾ।

NO COMMENTS

LEAVE A REPLY