ਪਹਿਲੇ ਸਮੈਸਟਰ ਵਿਚ ਦਾਖਲ ਹੋਈਆਂ ਵਿਦਿਆਰਥਣਾਂ ਦਾ ਕੀਤਾ ਵੈਲਕਮ

0
35

ਅੰਮ੍ਰਿਤਸਰ 10 ਦਸੰਬਰ (ਅਰਵਿੰਦਰ ਵੜੈਚ) : ਸਥਾਨਿਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਦੂਜੇ ਅਤੇ ਤੀਜੇ ਸਾਲ ਦੀਆਂ ਵਿਦਿਆਰਥਣਾਂ ਨੇ ਪਹਿਲੇ ਸਮੈਸਟਰ ਵਿਚ ਦਾਖਲ ਹੋਈਆਂ ਵਿਦਿਆਰਥਣਾਂ ਦਾ ਵੈਲਕਮ (welcome) ਕੀਤਾ ਹੈ ਇਸ ਦੌਰਾਨ ਵਿਦਿਆਰਥਣਾ ਨੇ ਖੁਦ ਤਿਆਰ ਕਰਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਹੈ । ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਬੋਲਦਿਆਂ ਹੋਇਆਂ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਦਾ ਸੁਆਗਤ ਕੀਤਾ। ਇਸ ਵੈਲਕਮ ਪਾਰਟੀ ਵਿੱਚ ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਵੀ ਆਪਣੇ ਕਰਤਬ ਦਿਖਾਏ । ਇਸ ਵਿੱਚ ਹੇਠ ਅਨੁਸਾਰ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਵਿੱਚ ਐਮ.ਐਲ.ਟੀ. ਵਿਭਾਗ ਦੀ ਮਹਿਕ ,ਈ.ਸੀ. ਈ. ਵਿਭਾਗ ਵਿਚ ਨੇਹਾ , ਸੀ.ਐਸ .ਸੀ ਵਿਭਾਗ ਦੀ ਸੁਕੰਨਿਆ, ਆਰਕੀਟੈਕਚਰ ਭਾਗ ਦੀ ਕਿਰਨ ਅਤੇ ਐੱਮ. ਓ. ਪੀ. ਵਿਭਾਗ ਦੀ ਕੋਮਲ ਇਹਨਾਂ ਨੂੰ ਫਰੈਸ਼ਰ ਦਾ ਖਿਤਾਬ ਦਿੱਤਾ ਗਿਆ । ਐਮ .ਐਲ. ਟੀ ਵਿਭਾਗ ਦੀ ਤਾਨੀਆ, ਈ.ਸੀ. ਈ ਵਿਭਾਗ ਵਿਚ ਦਮਨ , ਸੀ. ਐਸ. ਸੀ ਵਿਭਾਗ ਦੀ ਰਿਆ ਆਰਕੀਟੈਕਚਰ ਭਾਗ ਦੀ ਸੁਖਬੀਰ ,
ਐੱਮ .ਓ. ਪੀ ਵਿਭਾਗ ਦੀ ਗੁਰਪ੍ਰੀਤ ਇਹਨਾਂ ਨੂੰ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ। ਐਮ .ਐਲ. ਟੀ ਵਿਭਾਗ ਦੀ ਸਿਮਰਨ,
ਈ.ਸੀ. ਈ ਵਿਭਾਗ ਵਿਚ ਤੁਸ਼ਾੰਗੀ, ਸੀ .ਐਸ. ਸੀ ਵਿਭਾਗ ਦੀ ਖੁਸ਼ਬੂ ,ਆਰਕੀਟੈਕਚਰ ਭਾਗ ਦੀ ਅਮਨ ,ਐੱਮ .ਓ. ਪੀ. ਵਿਭਾਗ ਦੀ ਅਰਸ਼ ਇਹਨਾਂ ਨੂੰ ਐਲੀਗੈਂਟ ਦਾ ਖਿਤਾਬ ਦਿੱਤਾ ਗਿਆ ਹੈ। ਇਸ ਮੌਕੇ ਤੇ ਬੋਲਦਿਆਂ ਪਰਮਬੀਰ ਸਿੰਘ ਮੱਤੇਵਾਲ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਨਾਲ ਸਮਾਜਕ ਕੰਮਾਂ ਲੈਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਦਵਿੰਦਰ ਸਿੰਘ ਭੱਟੀ, ਰਾਜ ਕੁਮਾਰ, ਨਰੇਸ਼ ਕੁਮਾਰ, ਯਸ਼ਪਾਲ ਪਠਾਣੀਆਂ, ਅਮਰਪ੍ਰੀਤ ਸਿੰਘ, ਰਵੀ ਕੁਮਾਰ, ਸੁਖਦੇਵ ਸਿੰਘ, ਰਾਜਦੀਪ ਸਿੰਘ ਬੱਲ, ਸੰਜੀਵ ਕੁਮਾਰ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ, ਰਾਮ ਸਰੂਪ, ਬਲਜਿੰਦਰ ਸਿੰਘ, ਮੈਡਮ ਰਮਨਦੀਪ ਕੌਰ, ਮੈਡਮ ਅਨੁਰਾਧਾ, ਮੈਡਮ ਨਵਦੀਪ, ਮੈਡਮ ਰੇਣੁਕਾ, ਇੰਦਰਜੀਤ ਸਿੰਘ, ਅਤੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜਿਰ ਸਨ।

NO COMMENTS

LEAVE A REPLY