ਅੰਮ੍ਰਿਤਸਰ,28 ਜੂਨ (ਪਵਿੱਤਰ ਜੋਤ)- ਸੇਵਾਦਾਰ ਇੰਪਲਾਈਜ਼ ਯੁਨੀਅਨ ਨਗਰ ਨਿਗਮ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ ਤੋਂ ਬਾਅਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ 10% ਮਹਿੰਗਾਈ ਭੱਤਾ ਮਿਲਣ ਤੇ ਯੂਨੀਅਨ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਕਰਮਚਾਰੀ ਦੀ ਮੰਗ ਪੂਰੀ ਹੋਣ ਯੂਨੀਅਨ ਦੇ ਆਗੂ ਰਾਜੇਸ਼ ਕੁਮਾਰ,ਮਹੇਸ਼ ਅਟਵਾਲ, ਗੁਰਦੀਪ ਸਿੰਘ,ਅਸ਼ੋਕ ਨਾਹਰ ਦੀ ਅਗਵਾਈ ਵਿੱਚ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਆਰ. ਟੀ.ਆਈ ਤਹਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹਿਤਾਂ ਲਈ ਲੜਾਈ ਲੜੀ ਗਈ ਸੀ। ਜਿਸ ਦੇ ਚਲਦਿਆਂ ਮੰਗਾਂ ਨੂੰ ਬੂਰ ਪੈਣਾ ਸ਼ੁਰੂ ਹੋ ਰਿਹਾ ਹੈ। ਕਿਉਂਕਿ ਚੂੰਗੀ ਵਿਭਾਗ, ਨਿਗਰਾਨ ਇੰਜੀਨੀਅਰ ਸਿਵਲ ਅਤੇ ਸੁਪਰਡੈਂਟ ਜਨਰਲ ਨੂੰ 10% ਮਹਿੰਗਾਈ ਭੱਤੇ ਦੇ ਚੈਕ ਦੇ ਦਿੱਤੇ ਗਏ ਹਨ। ਜਾਇੰਟ ਕਮਿਸ਼ਨਰ ਦੇ ਆਦੇਸ਼ਾਂ ਦੇ ਮੁਤਾਬਿਕ ਬਾਕੀ ਚੈਕ ਵੀ ਕਰਮਚਾਰੀਆਂ ਨੂੰ ਛੇਤੀ ਮਿਲ ਜਾਣਗੇ। ਯੂਨੀਅਨ ਵੱਲੋਂ ਡੀ.ਸੀ ਐਫ.ਏ ਮਨੂ ਸ਼ਰਮਾ ਅਤੇ ਚੈਕ ਰਾਇਟਰ ਰਮੇਸ਼ ਕੁਮਾਰ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਦੀਪ ਤਿਵਾੜੀ,ਆਸ਼ਾ ਮਹਾਜਨ,ਅਜੇ ਕੁਮਾਰ,ਅਵੀ ਸ਼ਰਮਾ,ਵਿਵੇਕ ਮਿੱਤਲ, ਹਰਮਨਜੋਤ ਸਿੰਘ,ਜਸਦੀਪ, ਪ੍ਰਦੀਪ ਸ਼ੋਰੀ,ਵਿਸ਼ਾਲ ਸਭਰਵਾਲ,ਵਿਕਾਸਜੀਤ ਮੌਜੂਦ ਸਨ।