ਸੋਨਾਕਸ਼ੀ ਖੋਸਲਾ ਨੇ ਦੂਜਾ ਸਥਾਨ ਹਾਸਿਲ ਕਰ ਕੀਤਾ ਸਕੂਲ ਦਾ ਨਾਂ ਰੌਸ਼ਨ

0
25

ਅੰਮ੍ਰਿਤਸਰ 28 ਜੂਨ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ ਸੋਨਾਕਸ਼ੀ ਖੋਸਲਾ ( ਛੇਵੀਂ ਸੀ)ਨੇ ਚੇਅਰਮੈਨ ਸਰ ਡਾ: ਏ.ਐਫ.ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਓਪਨ ਡਿਸਟ੍ਰਿਕਟ ਟੂਰਨਾਮੈਂਟ ਵਿਚ ਭਾਗ ਲਿਆ। ਇਹ ਟੂਰਨਾਮੈਂਟ ਰਾਈਜਿੰਗ ਸਟਾਰ ਅਕੈਡਮੀ, ਅੰਮ੍ਰਿਤਸਰ ਵਿਖੇ 24 ਅਤੇ 25 ਜੂਨ ਨੂੰ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸੋਨਾਕਸ਼ੀ ਖੋਸਲਾ ਨੇ ਅੰਡਰ-13 ਵਰਗ ਵਿਚ ਭਾਗ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਉਸ ਨੂੰ 2000 ਰੁਪਏ ਦੀ ਨਗਦ ਰਾਸ਼ੀ ਨਾਲ ਨਿਵਾਜਿਆ ਗਿਆ। ਸਕੂਲ ਦੀ ਮੱਖ ਅਧਿਆਪਕਾ ਸੀ੍ਮਤੀ ਕੰਚਨ ਮਲਹੋਤਰਾ ਨੇ ਸੋਨਾਕਸ਼ੀ ਖੋਸਲਾ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿਤੀ ਅਤੇ ਭਵਿਖ ਵਿਚ ਵੀ ਹਰ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ।

NO COMMENTS

LEAVE A REPLY