ਅੰਮ੍ਰਿਤਸਰ ਉੱਤਰੀ ਤੋਂ ਕੁੰਵਰ,ਦੱਖਣੀ ਤੋਂ ਨਿੱਝਰ ਹੋਣਗੇ ਆਪ ਦੇ ਉਮੀਦਵਾਰ

0
24

ਅੰਮ੍ਰਿਤਸਰ 10 ਦਸੰਬਰ (ਅਰਵਿੰਦਰ ਵੜੈਚ) : ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਹੈ । ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ, ਅੰਮ੍ਰਿਤਸਰ ਦੱਖਣੀ ਤੋਂ ਡਾ ਇੰਦਰਬੀਰ ਸਿੰਘ ਨਿੱਝਰ , ਪਠਾਨਕੋਟ ਤੋਂ ਵਿਭੂਤੀ ਸ਼ਰਮਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾਨਗਰ ਤੋਂ ਸ਼ਮਸ਼ੇਰ ਸਿੰਘ, ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ, ਬਟਾਲਾ ਤੋਂ ਸ਼ੈਰੀ ਕਲਸੀ, ਫਤਿਹਗੜ੍ਹ ਚੂੜੀਆਂ ਤੋਂ ਬਲਬੀਰ ਸਿੰਘ ਪੰਨੂ, ਪੱਟੀ ਤੋਂ ਲਾਲ ਜੀਤ ਸਿੰਘ ਭੁੱਲਰ, ਕਰਤਾਰਪੁਰ ਤੋਂ ਡੀਸੀਪੀ ਬਲਕਾਰ ਸਿੰਘ, ਸ਼ਾਮ ਚੁਰਾਸੀ ਤੋਂ ਡਾਕਟਰ ਰਵਜੋਤ, ਨਵਾਂਸ਼ਹਿਰ ਤੋਂ ਲਲਿਤ ਮੌਹਾਨ ਬੱਲੂ ਪਾਠਕ ਨੂੰ ਉਮੀਦਵਾਰਾਂ ਵਜੋਂ ਐਲਾਨ ਕੀਤਾ।

NO COMMENTS

LEAVE A REPLY