ਇਸ ਬਜਟ ਚ ਸਰਕਾਰ ਕੀਤੇ ਵਾਅਦੇ ਪੂਰੇ ਕਰੇ–ਜਸਵੰਤ ਰਾਏ

0
16

 

ਅੰਮਿ੍ਤਸਰ 9 ਮਈ (ਪਵਿੱਤਰ ਜੋਤ) :  ਪੰਜਾਬ ਸਰਕਾਰ ਬਜਟ ਲਈ ਸੁਝਾਅ ਮੰਗਣ ਦੀ ਬਜਾਇ ਮੁਲਾਜਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਇਸ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੀ ਇੱਕ ਮੀਟਿੰਗ ਅਜੇ ਕੁਮਾਰ ਸਨੋਤਰਾ ਤੇ ਪ੍ਰਭਜੀਤ ਸਿੰਘ ਉੱਪਲ ਦੀ ਪ੍ਰਧਾਨਗੀ ਹੇਠ ਸਥਾਨਕ ਗੋਲ ਬਾਗ਼ ਚ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਜਸਵੰਤ ਰਾਏ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਮੁੜ ਸ਼ੁਰੂ ਕਰਨ, ਹਰ ਤਰ੍ਹਾਂ ਦੇ ਕੱਚੇ, ਆਊਟ ਸੋਰਸ, ਸੁਸਾਇਟੀ ਅਧੀਨ ਕੰਮ ਕਰਦੇ ਮੁਲਾਜ਼ਮ ਪੱਕੇ ਕਰਨ, ਪੇ ਕਮਿਸ਼ਨ ਤਰੁਟੀਆਂ ਦੂਰ ਕਰਕੇ ਲਾਗੂ ਕਰਨ, ਪੇਂਡੂ ਏਰੀਆ-ਬਾਰਡਰ ਏਰੀਆ ਸਮੇਤ ਖੋਹੇ ਭੱਤੇ ਬਹਾਲ ਕਰਨ ਦੇ ਕੀਤੇ ਵਾਅਦੇ ਲਾਗੂ ਕੀਤੇ ਜਾਣ। ਇਸ ਮੌਕੇ ਪੁਰਾਣੀ ਪੈਨਸ਼ਨ ਪਾ੍ਪਤੀ ਮੋਰਚਾ ਦੇ ਆਗੂ ਸਤਨਾਮ ਸਿੰਘ ਗੁਮਾਨਪੁਰਾ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਸਭ ਤੋਂ ਅਹਿਮ ਮੰਗ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਹੈ। ਸੋ ਬਿਨਾ ਦੇਰੀ ਇਹ ਵਾਅਦਾਟ ਪੂਰਾ ਕਰਨਾ ਬਣਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਗੁਰਚਰਨ ਸਿੰਘ,ਤਰਲੋਕ ਸਿੰਘ,ਰਕੇਸ਼ਟ ਧਵਨ, ਕਾਮਰੇਡ ਭੰਗੂ, ਸਤਪਾਲ ਗੁਪਤਾ, ਮਨਜੀਤ ਵਿਰਕ, ਸਾਹਿਬ ਸੰਨੀ, ਬਲਕਾਰ ਸਿੰਘ ਵਲਟੋਹਾ ਵੀ ਹਾਜ਼ਰ ਸਨ।

NO COMMENTS

LEAVE A REPLY