ਅੰਮ੍ਰਿਤਸਰ 3 ਮਈ (ਰਾਜਿੰਦਰ ਧਾਨਿਕ) : ਵਾਰਡ ਨੰਬਰ 80 ਗੁਰੂ ਕੀ ਵਡਾਲੀ ਦੇ ਕੌਂਸਲਰ ਸਕੱਤਰ ਸਿੰਘ ਬੱਬੂ ਵੱਲੋਂ ਆਪਣੇ ਵਾਰਡ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਜੋ ਵੀ ਮੁਸ਼ਕਲਾਂ ਆਈਆਂ ਕੁਝ ਮੁਸ਼ਕਿਲਾਂ ਨੂੰ ਮੌਕੇ ਤੇ ਹੱਲ ਕੀਤਾ ਗਿਆ। 3 ਜਨਵਰੀ 2022 ਨੂੰ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਅਤੇ ਕੌਂਸਲਰ ਬੱਬੂ ਵੱਲੋਂ ਸਾਂਝੇ ਤੌਰ ਤੇ ਕੰਮ ਕੀਤਾ ਗਿਆ ਸੀ। ਜੋ ਕਿ ਸਾਰੇ ਇਲਾਕੇ ਨੂੰ ਪਤਾ ਹੈ ਕਿ ਇਹ ਕੰਮ ਕਾਂਗਰਸ ਸਰਕਾਰ ਵੇਲੇ ਕੌਂਸਲਰ ਬੱਬੂ ਨੇ ਸ਼ੁਰੂ ਕਰਵਾਏ ਸਨ। ਨਿਰਮਾਣ ਅਧੀਨ ਚੱਲ ਰਹੇ ਕੰਮਾਂ ਵਿੱਚ ਜੋ ਵੀ ਵਿਘਨ ਪਾਵੇਗਾ ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ। ਇਹ ਕੰਮ ਕਾਂਗਰਸ ਸਰਕਾਰ ਨੇ ਸ਼ੁਰੂ ਕਰਵਾਏ ਸਨ ਇਸ ਨੂੰ ਕਾਂਗਰਸ ਦਾ ਮੌਜੂਦਾ ਕੌਂਸਲਰ ਹੀ ਕਰਵਾਏਗਾ। ਇਸ ਮੌਕੇ ਤੇ ਮਾਸਟਰ ਤਾਰਾ ਸਿੰਘ ਬਿੰਦਰ, ਕਸ਼ਮੀਰ ਸਿੰਘ ਚੇਅਰਮੈਨ ਰਣਧੀਰ ਸਿੰਘ ਸੈਕਟਰੀ ਦਵਿੰਦਰ ਸਿੰਘ ਗਿੱਲ ਜਸਵੀਰ ਗੋਰਾ ਹਰਦੀਪ ਗਿੱਲ, ਗੁਰਮੀਤ ਮਾਨ ਮਹਿੰਦ੍ਰ ਮਾਨ, ਜਸਬੀਰ ਫੌਜੀ ਜਤਿੰਦਰ ਸਿੰਘ ਸੁਖਦੇਵ ਸਿੰਘ ਮੀਰੀ-ਪੀਰੀ ਅਕੈਡਮੀ ਵਾਲੇ ਦਿਲਬਾਗ ਸਿੰਘ ਹੀਰਾ ਪ੍ਰਧਾਨ ਬਿੱਟੂ ਪ੍ਰਧਾਨ ਆਦਿ ਸਾਰੇ ਇਲਾਕਾ ਵਾਸੀ ਹਾਜਰ ਸਨ।