ਲੇਖਾ ਸ਼ਾਖਾ ਦੇ ਖਿਲਾਫ ਨਿਗਮ ਕਰਮਚਾਰੀਆਂ ਨੇ ਦਿੱਤਾ ਧਰਨਾ

0
35

ਕਿਹਾ-ਘੱਪਲੇ ਨੂੰ ਜੱਗ ਜ਼ਾਹਰ ਕਰਨ ਲਈ ਹੋਵੇਗੀ ਜਾਂਚ
ਅੰਮ੍ਰਿਤਸਰ 2 ਮਈ (ਪਵਿੱਤਰ ਜੋਤ) : ਰਣਜੀਤ ਐਵੇਨਿਊ ਨਗਰ ਨਿਗਮ ਦਫ਼ਤਰ ਵਿਖੇ ਦੋ ਘੰਟੇ ਲਈ ਧਰਨਾ ਦਿੱਤਾ ਗਿਆ। ਯੂਨੀਅਨ ਪ੍ਰਧਾਨ ਸੁਰਿੰਦਰ ਸ਼ਰਮਾ ਸੋਨੂੰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਯੂਨੀਅਨ ਦੇ ਪ੍ਰੈਸ ਸਕੱਤਰ ਰਜੇਸ਼ ਕੁਮਾਰ ਵੱਲੋਂ ਦਸੰਬਰ ਮਹੀਨੇ ਤੋਂ ਮੁਲਾਜ਼ਮਾਂ ਦੇ ਹਿੱਤ ਵਿੱਚ ਆਰ ਟੀ ਆਈ ਰਾਹੀਂ ਜਵਾਬ ਮੰਗਿਆ ਜਾ ਰਿਹਾ ਸੀ ਕਿ ਡੀ ਏ ਦੀ ਕਿਸ਼ਤ 90 ਤੋਂ 100 ਕਰਕੇ ਉਸ ਦਾ ਕੁਝ ਮਹੀਨਿਆਂ ਦਾ ਬਕਾਇਆ ਫੀਸ ਜਮ੍ਹਾਂ ਹੋਣਾ ਸੀ ਉਹ ਨਹੀਂ ਦਿੱਤਾ ਗਿਆ ਸੀ। ਇਸ ਸਬੰਧੀ ਰਾਜੇਸ਼ ਕੁਮਾਰ ਪ੍ਰੈੱਸ ਸਕੱਤਰ ਵੱਲੋਂ 72 ਘੰਟੇ ਦਾ ਨੋਟਿਸ ਦਿੱਤਾ ਗਿਆ ਸੀ ਜਿਸ ਦਾ ਸਮਾਂ ਪੂਰਾ ਹੋਣ ਕਾਰਨ ਅੱਜ ਸਮੂਹ ਇੰਟਕ ਯੂਨੀਅਨ  ਦੇ ਅਹੁਦੇਦਾਰਾਂ ਵੱਲੋਂ ਦੋ ਘੰਟੇ ਰੋਸ ਧਰਨਾ ਦਿੱਤਾ ਗਿਆ ਹੈ। ਇਸ ਸਬੰਧੀ ਬਾਅਦ ਦੁਪਹਿਰ ਡਾਕਟਰ ਹਰਦੀਪ ਸਿੰਘ ਸੰਯੁਕਤ ਕਮਿਸ਼ਨਰ ਵੱਲੋਂ ਯੁਨੀਅਨ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ 4 ਅਪ੍ਰੈਲ ਨੂੰ ਯੂਨੀਅਨਾਂ ਅਤੇ ਡੀ ਸੀ ਪੀ ਏ ਨਾਲ ਮੀਟਿੰਗ ਕਰਕੇ ਯੂਨੀਅਨਾਂ ਦੀ ਮੰਗ ਦਾ ਹੱਲ ਕਰਵਾ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਆਸ਼ੂ ਨਾਹਰ, ਰਾਜ ਕੁਮਾਰ ਸੁਰਿੰਦਰ ਸ਼ਰਮਾ ਸੋਨੂੰ ਰਜੇਸ਼ ਕੁਮਾਰ ਜਸਦੀਪ ਸਿੰਘ ਅਸ਼ੋਕ ਨਾਹਰ ਮਹੇਸ਼ ਕਾਲ ਹਰਮਨ ਸਿੰਘ ਅਤੇ ਵਿਵੇਕ ਗਿੱਲ ਆਦਿ ਮੌਜੂਦ ਸਨ।

NO COMMENTS

LEAVE A REPLY