ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਆਈਕੋਨਿਕ ਵੂਮੈਨ ਪ੍ਰਾਈਡ ਅਵਾਰਡਸ 19 ਅਪ੍ਰੈਲ ਨੂੰ

0
8

 

ਜੱਗ ਜਨਣੀ ਔਰਤ ਨੂੰ ਉਸਦਾ ਬਣਦਾ ਸਤਿਕਾਰ ਦੇਣਾ ਹਰ ਇਨਸਾਨ ਦਾ ਮੁੱਢਲਾ ਫਰਜ਼ -ਮੋਨਿਕਾ ਘਈ

ਪਾਲੀਵੁੱਡ ਸਿਤਾਰਿਆਂ ਸਮੇਤ ਪੰਜਾਬ ਦੀਆਂ ਹੋਰ ਨਾਮੀ ਸਖਸ਼ੀਅਤਾਂ ਕਰਨਗੀਆਂ ਸ਼ਿਰਕਤ

ਬੁਢਲਾਡਾ/ ਮੋਹਾਲੀ, 18 ਅਪ੍ਰੈਲ (ਦਵਿੰਦਰ ਸਿੰਘ ਕੋਹਲੀ)-ਐਮ ਜੀ ਇਨੋਵੇਟਰਜ਼ ਅਤੇ ਟੂ ਆਰ ਆਰ ਪ੍ਰੋਡਕਸ਼ਨਸ (ਮੋਨਿਕਾ ਘਈ ) ਵੱਲੋਂ 19 ਅਪ੍ਰੈਲ ਨੂੰ ਆਈਕੋਨਿਕ ਵੂਮੈਨ ਪ੍ਰਾਈਡ ਅਵਾਰਡਸ ਦਾ ਆਯੋਜਨ ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਕੀਤਾ ਗਿਆ ਹੈ । ਇਸ ਪ੍ਰੋਗਰਾਮ ਸਬੰਧੀ ਮੀਡੀਆ ਦੇ ਨਾਲ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਐਮ ਇਨੋਵੇਟਰਜ਼ ਦੇ ਮੈਨੇਜਿੰਗ ਡਾਇਰੈਕਟਰ ਮੋਨਿਕਾ ਘਈ ਨੇ ਦੱਸਿਆ ਕਿ ਪ੍ਰੋਗਰਾਮ ਸ਼ਾਮ 5:00 ਵਜੇ ਸ਼ੁਰੂ ਹੋਵੇਗਾ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ “ਮਾਲਵਿਕਾ ਸੂਦ”, ਸੂਦ ਚੈਰਿਟੀ ਫਾਊਂਡੇਸ਼ਨ ਦੇ ਡਾਇਰੈਕਟਰ ਅਤੇ ਸੀਨੀਅਰ ਮੀਤ ਪ੍ਰਧਾਨ (ਜ਼ਿਲ੍ਹਾ ਮੋਗਾ) ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਇਸ ਪ੍ਰੋਗਰਾਮ ਵਿਚ ਆਈਕੋਨਿਕ ਵੂਮੈਨ ਪ੍ਰਾਈਡ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।ਪ੍ਰੋਗਰਾਮ ਵਿੱਚ ਪੋਲੀਵੁੱਡ ਅਦਾਕਾਰਾਂ ਜਿਵੇਂ ਕਿ: ਉਪਾਸਨਾ ਸਿੰਘ, ਗੁਰਨਾਜ਼ਰ, ਸਿੰਗਾ, ਅਸ਼ੋਕ ਮਸਤੀ, ਪ੍ਰੀਤੀ ਸਪਰੂ, ਸ਼ੰਕਰ ਸਾਹਨੀ, ਇੰਦਰਜੀਤ ਨਿੱਕੂ, ਮੰਨਤ ਨੂਰ, ਅਮਰ ਨੂਰੀ ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਮਲਕੀਤ ਰੌਣੀ, ਸੀਮਾ ਕੌਸ਼ਲ ਆਦਿ। ਅਤੇ ਸਪੋਰਟ ਚੈਂਪੀਅਨ ਜਿਵੇਂ ਕਿ: ਹਰਪ੍ਰੀਤ ਕੌਰ (ਏਸ਼ੀਆ ਖਿਡਾਰਨ) ਅਮਨਦੀਪ ਕੌਰ (ਰਾਸ਼ਟਰੀ ਖਿਡਾਰੀ ਕਬੱਡੀ ਕੋਚ) ਮਨਪ੍ਰੀਤ ਕੌਰ (ਰਾਸ਼ਟਰੀ ਖਿਡਾਰੀ ਤਾਈਕਮਾਂਡੋ ਬਲੈਕ ਬੈਲਟ) ਆਦਿ ਇਸ ਤੋਂ ਇਲਾਵਾ ਕਈ ਐਨ.ਜੀ.ਓਜ਼ ਅਤੇ ਸਮਾਜ ਸੇਵੀਆਂ ਨੂੰ ਵੀ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਆਈਕੋਨਿਕ ਵੂਮੈਨ ਪ੍ਰਾਈਡ ਅਵਾਰਡ ਦਾ ਮੁੱਖ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਚੰਗਾ ਨਾਮਣਾ ਖੱਟਣ ਵਾਲੀਆਂ ਔਰਤਾਂ ਨੂੰ ਹੱਲਾਸ਼ੇਰੀ ਦੇਣਾ ਹੈ ਤਾਂ ਜੋ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੋਰ ਮਹਿਲਾਵਾਂ ਵੀ ਆਪਣਾ ਸਮਾਜ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ । ਹੋਰ ਵਧੇਰੇ ਗੱਲਬਾਤ ਕਰਦੇ ਹੋਏ ਮੋਨਿਕਾ ਘਈ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ । ਉਹਨਾਂ ਕਿਹਾ ਕਿ ਇੱਕ ਸ਼ਸ਼ਕਤ ਮਹਿਲਾ ਹੋਣ ਦੇ ਨਾਤੇ ਸਮਾਜ ਵਿਚਲੀਆਂ ਹੋਰਨਾਂ ਮਹਿਲਾਵਾਂ ਨੂੰ ਉਹ ਉਨ੍ਹਾਂ ਦਾ ਬਣਦਾ ਮਾਨ ਸਤਿਕਾਰ ਦੇਣਾ ਮੇਰਾ ਪਹਿਲਾ ਵੱਡਾ ਫਰਜ਼ ਹੈ, ਜਿਸ ਦੇ ਚਲਦੇ ਹੋਏ ਮੇਰੀ ਟੀਮ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਮਿਹਨਤ ਕਰ ਰਹੀ ਹੈ ।

NO COMMENTS

LEAVE A REPLY