ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਨਿਵੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ

0
7

ਅੰਮ੍ਰਿਤਸਰ 17 ਮਈ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਵਿਖੇ ਅੱਜ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਨਿਵੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਲਈ ਵਿਸੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਜਿਸ ਵਿੱਚ ਸ੍ਰੀ ਮਨੋਰੰਜਨ (ਡਿਪਟੀ ਕਮਾਂਡੈਂਟ ਵੈਟਰਨਰੀ ਆਈ.ਟੀ.ਬੀ.ਪੀ.), ਸ੍ਰੀ ਸੁਭਾਸ਼ ਚੰਦਰ (ਇੰਸਪੈਕਟਰ ਆਈ.ਟੀ.ਬੀ.ਪੀ.), ਸਰਦਾਰ ਦਲਜੀਤ ਸਿੰਘ (ਸਬ ਇੰਸ ਟ੍ਰੈਫਿਕ ਪੁਲਿਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੂੰ ਬੂਟੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਰਾਯਨ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਹਰਿਆਲੀ, ਸਾਫ਼-ਸੁਥਰੀ ਧਰਤੀ ਦਾ ਸੁਨੇਹਾ ਦਿੰਦੇ ਬੂਟੇ ਲਗਾਏ ਗਏ। ਪੌਦੇ ਲਗਾਉਣ ਦਾ ਗੀਤ ਗਾਇਆ ਗਿਆ। ਇਸ ਦੇ ਲਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਰਮ ਪਿਤਾ ਪਰਮਾਤਮਾ ਅੱਗੇ ਸਭ ਦੀ ਚੰਗੀ ਸਿਹਤ ਅਤੇ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਡਾਂਸ ਦੇ ਨਾਲ-ਨਾਲ ਭਗਤੀ ਗੀਤ ਵੀ ਪੇਸ਼ ਕੀਤੇ ਗਏ। ਸਾਰਿਆਂ ਦਾ ਸੁਆਗਤ ਗੀਤ ਅਤੇ ਸਵਾਗਤੀ ਭਾਸ਼ਣ ਨਾਲ ਕੀਤਾ ਗਿਆ। ਦੇਸ਼ ਭਗਤੀ ਦੇ ਗੀਤ ਗਾਏ ਗਏ। ਸਕੂਲ ਦੀ ਸੀਨੀਅਰ ਕੋਂਸਲ ਦਾ ਗਠਨ ਕੀਤਾ ਗਿਆ। ਇਸ ਦੇ ਲਈ ਸਕੂਲ ਦੇ
ਵਿਦਿਆਰਥੀਆਂ ਨੇ ਵੋਟ ਪਾ ਕੇ ਆਪਦਾ ਪ੍ਰਤੀਨਿਧੀ ਚੁਣਿਆ। ਕਰਨ ਮਰਵਾਹ ਨੂੰ ਸਕੂਲ ਦਾ ਪ੍ਰਧਾਨਮੰਤਰੀ, ਰਵਨੂਰ ਸਿੰਘ ਨੂੰ ਸਕੂਲ ਰਾਸ਼ਟਰਪਤੀ ਅਤੇ ਅਸ਼ਨੂਰ ਕੋਰ ਨੂੰ ਸਕੂਲ ਸਪੀਕਰ ਵਜੋਂ ਸਨਮਾਨਿਤ ਕੀਤਾ  ਗਿਆ | ਇਸ ਦੇ ਨਾਲ ਹੀ ਵਿਦਿਆਰਥੀਆਂ ਵਿੱਚ ਵੱਖ-ਵੱਖ ਪੋਸਟਾਂ ਵੀ ਵੰਡੀਆਂ ਗਈਆਂ। ਸਾਰਿਆਂ ਨੂੰ ਬੈਜ ਅਤੇ ਰੁਮਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਵਿਦਿਆਰਥੀਆਂ ਨੇ ਮਿਲ ਕੇ ਸਹੁੰ ਚੁੱਕੀ ਅਤੇ ਸਕੂਲ ਦੇ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਲ ਲਈ ਨਿਰਪੱਖ ਰਹਿਣ ਦਾ ਸੰਕਲਪ ਲਿਆ।ਸਾਰੇ ਮੈਂਬਰਾਂ ਨੇ ਮਿਲ ਕੇ ਬੂਟੇ ਲਗਾਏ। ਦਿਲਚਸਪ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ
ਸੰਗੀਤਕ ਸਾਜ਼ਾਂ ਦੀ ਮਦਦ ਨਾਲ ਡਾਂਸ ਅਤੇ ਗਾਇਨ ਪੇਸ਼ ਕੀਤਾ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਰਿਆਂ ਨੂੰ ਜੀਵਨ ਵਿੱਚ ਇੱਕ ਟੀਚਾ ਮਿੱਥ ਅਤੇ ਸਕਾਰਾਤਮਕ ਸੋਚ ਦੇ ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਈ ਡਿਊਟੀ ਨਿਰਸਵਾਰਥ ਭਾਵਨਾ ਨਾਲ ਨਿਭਾਉਣ ਦਾ ਸੁਨੇਰਾ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਸਕੂਲ ਦੇ ਗੀਤ ਨਾਲ ਹੋਈ।

NO COMMENTS

LEAVE A REPLY