ਸ਼ਹਿਰ ਦਾ ਹੋਵੇਗਾ ਸ਼ਤ ਪ੍ਰਤੀਸ਼ਤ ਵਿਕਾਸ ;- ਮੇਅਰ ਕਰਮਜੀਤ ਸਿੰਘ

0
33

ਅੰਮ੍ਰਿਤਸਰ 1 ਮਈ (ਰਾਜਿੰਦਰ ਧਾਨਿਕ) :  ਮੇਅਰ ਕਰਮਜੀਤ ਸਿੰਘ ਵੱਲੋਂ ਵਾਰਡ ਨੰ.76 ਵਿਖੇ ਪੈਂਦੇ ਕਬੀਰ ਪਾਰਕ ਵਿਚ ਸਿਵਲ ਦੇ ਰੀਡਿਵੈਲਪਮੈਂਟ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਹ ਕੰਮ 45 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ ਜਿਸ ਨਾਲ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਚ ਪੈਂਦੇ ਇਸ ਅਹਿਮ ਪਾਰਕ ਦੀ ਦਿਖ ਵਿਚ ਬਦਲਾਵ ਆਵੇਗਾ ਅਤੇ ਲੋਕਾਂ ਨੂੰ ਸੁਵਿਧਾਵਾ ਪ੍ਰਦਾਨ ਹੋਣਗੀਆਂ। ਇਸ ਤੋਂ ਪਹਿਲਾਂ ਕਬੀਰ ਪਾਰਕ ਵਿਖੇ ਪੁੱਜਣ ਤੇ ਇਲਾਕਾ ਨਿਵਾਸੀਆਂ ਵੱਲੋਂ ਮੇਅਰ ਕਰਮਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਂਕੇ ਤੇ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵੀ ਵਾਇਦੇ ਕੀਤੇ ਹਨ ਉਹਨਾਂ ਨੂੰ ਸ਼ਤ ਪ੍ਰਤੀਸ਼ਤ ਨਿਭਾਇਆ ਜਾਵੇਗਾ ਅਤੇ ਲੋਕਾਂ ਨੇ ਪਾਰਟੀ ਦੇ ਪ੍ਰਤੀ ਜੋ ਵਿਸ਼ਵਾਸ ਜਤਾਇਆ ਹੈ ਉਸ ਤੇ ਪੂਰਾ ਉੱਤਰਿਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਦਾ ਮੁੱਖ ਮੰਤਵ ਲੋਕਾ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ, ਮੁੱਢਲੀਆ ਸੇਵਾਵਾਂ ਪ੍ਰਦਾਨ ਕਰਨਾ ਅਤੇ ਜੋ ਵਿਕਾਸ ਦੇ ਵਾਇਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨਾ ਹੈ। ਇਸੇ ਲੜੀ ਵਿਚ ਅੱਜ ਸ਼ਹਿਰ ਦੇ ਇਸ ਪ੍ਰਮੁੱਖ ਇਲਾਕਾ ਕਬੀਰ ਪਾਰਕ ਵਿਖੇ ਸਿਵਲ ਦੇ 45 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਤਕਰੀਬਨ ਹਰ ਇਲਾਕੇ ਵਿਚ ਵਿਕਾਸ ਦੇ ਕੰਮਾਂ ਦੀ ਝੜੀ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਮੌਜੂਦਾ ਨਗਰ ਨਿਗਮ ਹਾਊਸ ਦੌਰਾਂਣ ਹਰ ਵਾਰਡ ਵਿਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਉਲੀਕੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਜਿਹੜੇ ਕੰਮ ਰਹਿ ਗਏ ਹਨ ਉਹਨਾਂ ਨੂੰ ਸਮਾਂ ਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ। ਇਲਾਕਾ ਨਿਵਾਸੀਆਂ ਵੱਲੋਂ ਮੇਅਰ ਕਰਮਜੀਤ ਸਿੰਘ ਅਤੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਏ ਕੌਂਸਲਰ ਸਾਹਿਬਾਨ ਨੂੰ ਸਰੋਪੇ ਭੇਂਟ ਕੀਤੇ ਗਏ।
ਇਸ ਮੌਕੇ ਤੇ ਕੌਂਸਲਰ ਸੁਖਦੇਵ ਸਿੰਘ ਚਾਹਲ, ਕੌਂਸਲਰ ਪ੍ਰਮੋਦ ਬਬਲਾ, ਕੌਂਸਲਰ ਦਵਿੰਦਰ ਪਹਿਲਵਾਨ, ਕੌਂਸਲਰ ਪਰਦੀਪ ਸ਼ਰਮਾ, ਕੌਂਸਲਰ ਸੁਖਬੀਰ ਸੋਨੀ, ਵਨੀਤ ਗੁਲਾਟੀ, ਸੰਜੀਵ ਟਾਂਗਰੀ, ਸਤਵਿੰਦਰ ਸਿੰਘ, ਛਵੀ ਢਿੱਲੋਂ, ਸੰਦੀਪ, ਕੇ.ਕੇ. ਰੰਧਾਵਾ, ਗੁਰਪ੍ਰੀਤ ਸਿੰਘ, ਐਡਵੋਕੇਟ ਪਾਹਵਾ, ਐਸ.ਡੀ.ਓ. ਗੁਰਪਾਲ ਸਿੰਘ, ਸੁਪਰਡੰਟ ਸਤਪਾਲ ਸਿੰਘ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ।

NO COMMENTS

LEAVE A REPLY