29 ਲੜਕੀਆਂ ਦੇ 1 ਯੂਨਿਟ ਨੇ ਪੰਜਾਬ ਗਰਲਜ ਬੀ ਐਨ  ਐਨ ਸੀ ਸੀ ਅੰਮ੍ਰਿਤਸਰ ਦੇ ਸੈਸ਼ਨ 2022-23 ਲਈ ਨਾਮਜ਼ਦ

0
26

ਅੰਮ੍ਰਿਤਸਰ 2 ਮਈ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਸਤਿਕਾਰ ਯੋਗ ਚੇਅਰਮੈਨ ਡਾ. ਏ. ਏਫ਼ ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਸੁਚੱਜੀ ਅਗਵਾਈ ਹੇਠ ਅੱਜ   ਰਾਇਲ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ 29 ਲੜਕੀਆਂ ਨੇ ਯੂਨਿਟ ਇਕ ਪੰਜਾਬ ਗਰਲਜ ਬੀ ਐਨ  ਐਨ ਸੀ ਸੀ ਅੰਮ੍ਰਿਤਸਰ ਦੇ ਸੈਸ਼ਨ 2022-23 ਲਈ ਨਾਮਜ਼ਦ ਕਰਵਾਇਆ। ਨਾਮਾਂਕਨ ਮਾਪਦੰਡਾਂ ਦੇ ਅਨੁਸਾਰ ਨਾਮਜ਼ਦ ਉਮੀਦਵਾਰਾਂ ਲਈ ਕੱਦ ਅਤੇ ਭਾਰ ਮਾਪਿਆ ਗਿਆ ਸੀ। ਨਾਮਜ਼ਦਗੀ ਦੀ ਸਮੁੱਚੀ ਪ੍ਰਕ੍ਰਿਆ ਹੌਲਦਾਰ ਕਮਲੇਸ਼ ਚੌਧਰੀ ਅਤੇ ਸੀ  ਟੀ ਓ ਮਨਪ੍ਰੀਤ ਚਾਹਲ ਦੀ ਅਗਵਾਈ ਹੇਠ ਹੋਈ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਨਾਮਜ਼ਦ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

NO COMMENTS

LEAVE A REPLY