ਬੁਢਲਾਡਾ ਦੇ ਵਕੀਲ ਟੇਕ ਚੰਦ ਸਿੰਗਲਾ ‘ਤੇ ਦਰਜ ਝੂਠੇ ਮੁਕੱਦਮੇ ਖਿਲਾਫ਼ ਵਕੀਲਾਂ ਨੇ ਅੱਜ ਪੰਜਾਬ ਭਰ ਵਿੱਚ ਅਦਾਲਤੀ ਕੰਮਕਾਜ ਕੀਤਾ ਬੰਦ

0
26

 

ਬਾਰ ਐਸੋਸੀਏਸ਼ਨ ਬੁਢਲਾਡਾ ਨੇ ਐਸ.ਐਸ.ਪੀ. ਦੇ ਭਰੋਸੇ ਤੋਂ ਬਾਅਦ ਸੰਘਰਸ਼ ਕੀਤਾ ਮੁਲਤਵੀ

ਬੁਢਲਾਡਾ, 16 ਮਾਰਚ (ਦਵਿੰਦਰ ਸਿੰਘ ਕੋਹਲੀ) – ਬਾਰ ਐਸੋਸੀਏਸ਼ਨ ਬੁਢਲਾਡਾ ਦੇ ਬਾਰ ਮੈਂਬਰ ਟੇਕ ਚੰਦ ਸਿੰਗਲਾ ਵਕੀਲ ‘ਤੇ ਬਰੇਟਾ ਦੇ ਪੁਲਿਸ ਥਾਣਾ ਵਿੱਚ ਦਰਜ ਕੀਤੇ ਝੂਠੇ ਮੁਕੱਦਮੇ ਦੇ ਵਿਰੋਧ ਵਿੱਚ ਅੱਜ ਵਕੀਲ ਸਾਹਿਬਾਨਾਂ ਨੇ ਪੰਜਾਬ ਭਰ ਦੀਆਂ ਅਦਾਲਤਾਂ ਦਾ ਕੰਮਕਾਜ ਬੰਦ ਕਰਕੇ ਰੋਸ ਪ੍ਰਗਟ ਕੀਤਾ। ਉੱਧਰ ਮਾਣਯੋਗ ਜਿਲ੍ਹਾ ਅਤੇ ਸੈੱਸਨ ਜੱਜ ਮਾਨਸਾ ਜੀ ਦੇ ਦਖਲ ਸਦਕਾ ਐਸ.ਐਸ.ਪੀ.ਮਾਨਸਾ ਨੇ ਵਕੀਲਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ ਉਕਤ ਮਾਮਲੇ ਦੀ ਪੜਤਾਲ ਕਰਕੇ ਇੰਨਸਾਫ ਦਿੱਤਾ ਜਾਵੇਗਾ।
ਅੱਜ ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਦਰਸ਼ਨ ਸਿੰਘ ਚੌਹਾਨ ਨੇ ਮੀਟਿੰਗ ਵਿੱਚ ਬੋਲਦਿਆਂ ਇਸ ਮਾਮਲੇ ਸਬੰਧੀ ਹੋਈ ਗੱਲਬਾਤ ਬਾਰੇ ਵਕੀਲ ਸਾਹਿਬਾਨਾਂ ਨੂੰ ਜਾਣੂ ਕਰਵਾਇਆ ਅਤੇ ਇਸ ਮੁੱਦੇ ‘ਤੇ ਆਰੰਭ ਸੰਘਰਸ਼ ਨੂੰ ਜਿਲ੍ਹਾ ਪੁਲਿਸ ਮੁਖੀ ਦੁਆਰਾ ਦਿੱਤੇ ਭਰੋਸੇ ਤੋਂ ਬਾਅਦ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 16 ਮਾਰਚ ਤੋਂ ਸਾਰੇ ਵਕੀਲ ਸਾਹਿਬਾਨ ਅਦਾਲਤਾਂ ਵਿੱਚ ਪਹਿਲਾਂ ਵਾਂਗ ਕੰਮ ਕਰਨਗੇ।
ਐਡਵੋਕੇਟ ਚੌਹਾਨ ਨੇ ਕਿਹਾ ਕਿ 23 ਮਾਰਚ ਨੂੰ ਸਵੇਰੇ 11 ਵਜੇ ਬਾਰ ਰੂਮ ਬੁਢਲਾਡਾ ਵਿਖੇ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਸਮੁੱਚੇ ਮਾਮਲੇ ਦੀ ਪੜਚੋਲ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਮੈਂਬਰਾਂ ਨੇ ਮਤਾ ਪਾਸ ਕਰਕੇ ਅੱਜ 15 ਮਾਰਚ ਦੇ ਸੱਦੇ ਨੂੰ ਸੂਬੇ ਭਰ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਸਫਲ ਬਣਾਉਣ ‘ਤੇ ਧੰਨਵਾਦ ਕੀਤਾ।
ਇਸ ਮੌਕੇ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਸਕੱਤਰ ਰਾਜੇਸ਼ ਕੁਮਾਰ ਤੋਂ ਇਲਾਵਾ ਮੀਤ ਪ੍ਰਧਾਨ ਸੁਰਜੀਤ ਸਿੰਘ ਸੋਢੀ , ਜੁਆਇੰਟ ਸਕੱਤਰ ਸੁਰਿੰਦਰ ਵਸ਼ਿਸਟ , ਸੁਰਿੰਦਰ ਸਿੰਘ ਮਾਨਸ਼ਾਹੀਆ , ਸੁਧੀਰ ਕੁਮਾਰ ਗਰਗ , ਜਤਿੰਦਰ ਕੁਮਾਰ ਗੋਇਲ , ਸੰਜੀਵ ਕੁਮਾਰ ਮਿੱਤਲ , ਬਲਕਰਨ ਸਿੰਘ ਧਾਲੀਵਾਲ , ਸਵਰਨਜੀਤ ਸਿੰਘ ਦਲਿਓ , ਕੁਲਦੀਪ ਸਿੰਘ ਸਿੱਧੂ , ਟੇਕ ਚੰਦ ਸਿੰਗਲਾ , ਬਲਕਰਨ ਸਿੰਘ ਬੱਲੀ , ਜਸਪ੍ਰੀਤ ਸਿੰਘ ਗੁਰਨੇ , ਹਰਬੰਸ ਸਿੰਘ ਚੌਹਾਨ , ਮਨਿੰਦਰ ਸਿੰਘ ਸਿੱਧੂ , ਬੇਅੰਤ ਸਿੰਘ ਗਰੇਵਾਲ , ਰਾਕੇਸ਼ ਕੁਮਾਰ ਗੁੜੱਦੀ , ਮੈਡਮ ਵੀਨਾ ਕੁਕਰੇਜਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

NO COMMENTS

LEAVE A REPLY